Sunday, 4 April 2021

ਕੀ ਸਿੱਖ ਇੱਕ ਧਰਮ ਹੈ ਜਾਂ ਇੱਕ ਕੌਮ ? ਇੱਕ ਕੌਮ ਦੀ ਕੀ ਪਰੀਭਾਸ਼ਾ ਹੁੰਦੀ ਹੈ ? ਪਾਠਕਾਂ ਵਲੋਂ ਸਹਿਯੋਗ ਭਰਪੂਰ ਜਵਾਬ ਮੰਗਦੀ ਹੋਈ ਮੇਰੀ ਬੇਨਤੀ

 ਇੱਕ ਸਵਾਲ :ਕੀ ਸਿੱਖ ਇੱਕ ਧਰਮ ਹੈ ਜਾਂ ਇੱਕ ਕੌਮ ? ਇੱਕ ਕੌਮ ਦੀ ਕੀ ਪਰੀਭਾਸ਼ਾ ਹੁੰਦੀ ਹੈ ? ਪਾਠਕਾਂ ਵਲੋਂ ਸਹਿਯੋਗ ਭਰਪੂਰ ਜਵਾਬ ਮੰਗਦੀ ਹੋਈ ਮੇਰੀ ਬੇਨਤੀ

ਮੇਰੀ ਜਾਚੇ , ਕੋਈ ਧਰਮ ਜਦੋਂ ਹੋਂਦ ਵਿੱਚ ਆਉਂਦਾ ਹੈ ਤਾਂ ਉਹ ਪਹਿਲਾਂ ਇੱਕਲੀ ਇਕਹਿਰੀ  ਸੋਚ ਦੇ ਕੁਝ ਕੁ ਬੰਦਿਆਂ ਨਾਲ ਹੀ ਸ਼ੁਰੂ ਹੁੰਦਾ ਹੋਵੇਗਾ  ! ਜਿਵੇਂ ਸਿੱਖ ਸੋਚ ਨੂੰ ਜਨਮ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਸਨ ! ਫਿਰ ਉਹ ਸੋਚ ਇੱਕ ਡੇਰੇ ਦਾ ਰੂਪ ਅਖਤਿਆਰ ਕਰਦੀ ਹੈ ਜਿਦਾਂ  ਜਿਦਾਂ ਉਸਦੇ ਸ਼ਰਧਾਲੂ ਵਧਦੇ ਹਨ , ਫਿਰ ਉਹ ਡੇਰਾ ਇੱਕ ਧਰਮ ਦਾ ਰੂਪ ਗ੍ਰੇਹਣ ਕਰ ਲੈਂਦਾ ਹੈ ! ਧਰਮ ਦੀ ਪਰੀਭਾਸ਼ਾ ਮੇਰੇ ਸੀਮਤ ਗਿਆਂਨ ਮੁਤਾਬਕ ਕੁਝ ਇੱਕ ਕਨੂੰਨਾਂ ਦਾ ਅਪਣਾਇਆ ਹੋਇਆ ਬਹੁ ਗਿਣਤੀ ਦਾ ਸੰਘਠਨ ਹੁੰਦਾ ਹੈ ! ਇਹ ਉਸ ਸੋਚ ਨੂੰ ਅਪਣਾਉਣ ਵਾਲੇ  ਸ਼ਰਧਾਲੂਆਂ ਦੀ ਗਿਣਤੀ ਉੱਪਰ ਮੁਨੱਸਰ ਕਰਦਾ ਹੈ ! , ਜਿਵੇਂ ਬੁਧ ਧਰਮ ਸੀ , ਜੈਨ ਧਰਮ ਸੀ ! ਹੁਣ ਮੇਰੀ ਜਾਚੇ ਬਹੁਤੀ ਦੇਰ ਨਹੀਂ ਲੱਗਣੀ ਕਿ ਰਾਧਾ  ਸੁਆਮੀ ਮੱਤ ਵੀ ਆਪਣੀਂ ਇੱਕ ਵੱਖਰੇ ਧਰਮ ਦੀ ਰੂਪ ਰੇਖਾ ਲੈ ਲਵੇ ! ਸ਼ਬਦ “ ਮੱਤ ” ਤਾਂ ਰਾਧਾ ਸੁਆਮੀ ਡੇਰੇ ਦੇ ਨਾਲ ਜੁੜ ਹੀ ਚੁੱਕਾ ਹੈ ! ਇਹ ਗੱਲ ਤਾਂ ਆਮ ਮੂੰਹ ਦਾ ਮੁਹਾਵਰਾ ਬਣ ਕੇ ਆ ਗਈ ਹੈ ਕਿ , “ ਮੈਂ ਤਾਂ ਭਾਈ ਰਾਧਾ ਸੁਆਮੀ ਹਾਂ ”  ਭਾਈ ਮੇਰਾ ਮੱਤ ਤਾਂ ਰਾਧਾ ਸੁਆਮੀ ਮੱਤ ਹੈ  ! ਇਸ ਮੱਤ ਵਿੱਚ ਸਿੱਖ ਵੀ ਹਨ , ਹਿੰਦੂ ਵੀ ਹਨ , ਮੋਨੇ ਸਿੱਖ ਵੀ ਹਨ !ਹਰ ਇੱਕ ਜਾਤ ਦਾ ਵਿਕਤੀ ਸ਼ਾਮਲ ਹੈ !

 

 

 

ਧਰਮ ਇੱਕ ਕੌਮ ਦੀ ਹੋਂਦ ਨੂੰ , ਇਸਦੀ ਪਰੀਭਾਸ਼ਾ ਨੂੰ ਕਦੋਂ ਅਪਣਾਉਂਦਾ ਹੈ ?,  

 

 

ਮੇਰਾ ਗਿਆਂਨ ਇਸ ਪਾਸਿਓਂ ਅਧੂਰਾ ਹੈ ! ਸਿੱਖ ਆਪਣੇ ਆਪ ਨੂੰ ਇੱਕ ਕੌਮ ਹੋਣ ਦਾ ਵੀ ਦਾਹਵਾ ਕਰਦੇ ਹਨ ! ਕੌਮ ਅਤੇ ਧਰਮ ਵਿੱਚਕਾਰ ਲਕੀਰ ਕਿਸ ਬਿੰਦੁ ਉੱਤੇ ਜਾ ਕੇ ਖਤਮ ਹੁੰਦੀ ਹੈ, ਮੈਨੂੰ ਇਸ ਦੀ ਪੂਰੀ ਸੋਝੀ ਨਹੀਂ ਕਿਓਂਕਿ ਮੈਂ ਇਸ ਮੁੱਦੇ ਨੂੰ ਹਾਲੇ ਆਪਣੀ ਖੋਜ ਦਾ ਹਿੱਸਾ ਨਹੀਂ ਬਣਾਇਆ ! ਹਿੰਦੂ ਧਰਮ ਵੀ ਹੈ , ਹਿੰਦੂ ਕੌਮ ਵੀ ਹੈ , ਇਸੇ ਤ੍ਰਾਂਹ , ਮੁਸਲਮਾਨ ਧਰਮ ਵੀ ਹੈ , ਅਤੇ ਇਹ ਕੌਮ ਵੀ ਹੈ , ਇਸੇ ਤਰਾਂ ਇਸਾਈ !  

 

ਹੁਣ ਇੱਕ ਧਰਮ ਕੌਮ ਕਦੋਂ ਬਣਦਾ ਹੈ ? ਕੌਮ ਅਤੇ ਧਰਮ ਵਿੱਚਕਾਰ ਲਕੀਰ ਕਿਸ ਬਿੰਦੁ ਉੱਤੇ ਜਾ ਕੇ ਖਤਮ ਹੁੰਦੀ ਹੈ,? 

 

ਕਿਸੇ ਕੌਮ ਦੀ  ਇੱਕ ਅਲੱਗ ਪਹਿਚਾਣ ਕੀ ਹੁੰਦੀ ਹੈ ? ਕੀ ਇੱਕ ਕੌਮ ਦੀ ਆਪਣੀ ਵੱਖਰੀ  ਭੋਤਿਕ ਜਾਂ ਇਲਾਕਾਈ ਮਲਕੀਅਤ ਹੋਣੀ ਜ਼ਰੂਰੀ ਹੁੰਦੀ ਹੈ  , ਇੱਕ ਜੁਦੇ ਦੇਸ਼ ਵਾਂਗ ? ਜਾਂ  ਕੀ ਪਰੀਭਾਸ਼ਾ ਹੈ ਇਸਦੀ ? ਇਹ ਹਾਲੇ ਮੇਰੀ ਸੋਝੀ ਤੋਂ ਬਾਹਰ ਹੈ ! ਜਾਪਾਨੀ ਆਮ ਤੌਰ ਉੱਤੇ ਬੋਧੀ ਹਨ ਪਰ ਉਂਨ੍ਹਾਂ  ਦੀ ਕੌਮ ਕੁਝ ਹੋਰ ਹੈ , ਮੰਗੋਲ ਜਾਂ ਕੁਝ ਅਜੇਹਾ ਹੀ ! ਇਸੇ ਤ੍ਰਾਂਹ ਤਿੱਬਤੀ ਅਤੇ ਚੀਨੀ ਲੋਕ ਬੁਧ ਧਰਮ ਦੇ ਧਾਰਣੀ ਹਨ ਪਰ ਕੀ ਉਂਨ੍ਹਾਂ ਦੀ ਕੌਮ ਵੀ ਬੋਧੀ ਅਖਵਾਉਂਦੀ ਹੈ , ਇਸ ਵਾਰੇ ਮੈਨੂੰ ਕੁਝ ਭਰਮ ਹੈ !  

 

 

ਸਿੱਖ ਵੀ ਆਪਣੇ ਆਪ ਨੂੰ ਇੱਕ ਜੁਦੀ ਕੌਮ ਹੋਣ ਦਾ ਦਾਹਵਾ ਕਰਦੇ ਹਨ ! ਕੁਝ ਸਿੱਖ ਇਦਾਰਿਆਂ ਨੇਂ  ਵਿਦੇਸ਼ੀ ਸਰਕਾਰਾਂ ਅਤੇ ਯੂ .ਐਨ . ਏ ਉੱਤੇ ਇਸ ਮੁੱਦੇ ਨੂੰ ਲੈ ਕੇ ਲੌਬੀ  ਉਠਾਈ ਵੀ ਸੀ ਕਿ ਸਿੱਖ ਧਰਮ ਨੂੰ ਇੱਕ ਦੁਨੀਆਂ ਦੀ ਪਧਰ ਉੱਤੇ ਇੱਕ ਵੱਖਰੀ ਕੌਮ ਦਾ ਖਿਤਾਬ ਦਿੱਤਾ ਜਾਵੇ ! ਭਾਰਤ ਦਾ ਸਵਿਧਾਨ ਇੱਕ ਕੌਮ ਦੀ ਕੀ ਪ੍ਰਭਾਸ਼ਾ ਦਸਦਾ ਹੈ ਮੈਨੂੰ ਕੋਈ ਗਿਆਂਨ ਨਹੀਂ ਹੈ !

 

 

ਮੈਂ ਬੇਨਤੀ ਕਰਦਾ ਹਾਂ ਦੋਸਤਾਂ ਅਤੇ ਬੁਧੀ ਜੀਵੀਆਂ ਨੂੰ ਕਿ ਉਹ ਇਸ ਮੁੱਦੇ ਉੱਤੇ ਚਾਨਣਾ ਪਾਉਣ ! ਮੇਰੀ ਹੋਰ ਵੀ ਸਨਿਮਰ ਬੇਨਤੀ ਹੈ ਕਿ ਇਸਦੇ ਜਵਾਬਾਂ ਨੂੰ ਸਿਆਸਤੀ, ਧੜੇ ਬੰਦੀ,  ਵੱਖ ਵਾਦ ਜਾਂ ਕੱਟੜ ਵਿਚਾਰਧਾਰਾ ਦੇ ਰੰਗ ਤੋਂ ਬਾਹਰ ਰਖਿਆ ਜਾਵੇ ਅਤੇ ਆਪਣੀ ਸ਼ਬਦ ਚੋਣ ਵਿੱਚ ਇੱਕ ਦੂਜੇ ਦੇ ਵਿਚਾਰਾਂ ਦਾ ਅਦਬ ਰੱਖਿਆ ਜਾਵੇ ! ਇਹ ਵਿੱਚਾਰ ਵਟਾਂਦਰਾ ਸਿਰਫ਼ ਬੋਧਕ ਗਿਆਂਨ ਵਿੱਚ ਪਸਾਰ ਲਿਆਉਣ ਤੀਕਰ  ਹੀ ਸੀਮਤ ਰੱਖਿਆ ਜਾਵੇ !

 

 

ਸਤਿਕਾਰ ਅਤੇ ਪਿਆਰ ਸਾਹਿਤ ਆਪ ਦਾ  ਇੱਕ ਜਗਿਆਸੂ ਦੋਸਤ

 

 

ਜਸਮੇਰ ਸਿੰਘ ਲਾਲ  

30/11/2012


    • Reply
    • 8y
  • Brother 
    Jasmer Singh Lall
     Jio..
    Sabh toN pehla tusin Mahan_Kosh vich vekho.. Dharam te Kaum di ki ki paribhaasha hai.. Uthon tuhaanu gurbani de references milanGe.. Jis de naal tuhaadi soch dhure (axes) vall nu challeGi...Stay blessed.
    1
    • Like
    • Reply
    • 8y
  • Agree with your wondering s
    1
    • Like
    • Reply
    • 8y
  • Yes, Sikh religion is well established religion. Usually, Qaum (Kaum) (nation) is confused by the whole country. For example Red Indian nation means Red Indian kaum (Qaum). Sikh nation means Sikh Kaum and not a country for the Sikhs.
    In reality Qaum… 
    See More
    3
    • Like
    • Reply
    • 8y
  • Mohindar Singh
    : Superbly explained, tons of thanks.
    So why I am hearing that Sikhs are trying to get UNO pass a resolution for the Sikhs to be declared as a nation or accepted as a nation??? Out of all the descriptions, which definition they want UNO… 
    See More
    • Like
    • Reply
    • 8y
  • We are a Dharam which is also a culture! OUR Kaum is now blacks, whites, chinese hispanics. I have met all sorts Sikhs from different kaums. BUT people are not admitting that Sikhism is a Culture and a way of life. I belong to Sikh Culture. Sikh cultur… 
    See More
    1
    • Like
    • Reply
    • 8y
  • Jag GoodDo, 
    Mohindar Singh
    , Please expand your thoughts upon my extended question :So why I am hearing that Sikhs are trying to get UNO to pass a resolution for the Sikhs to be declared as a nation or accepted as a nation??? Out of all the descriptions… 
    See More
    1
    • Like
    • Reply
    • 8y
  • BUT Thinking of Sikh Dharam actually started with Baba Farid Sahib Ji. He is in SGGSJ. That Sufism was all over NW before it was brought into focus by Guru Nanak Sahib Ji. Now you sound like a very educated man and please be careful with the word DERA … 
    See More
    2
    • Like
    • Reply
    • 8y
  • When one wants to get accepted at UNO it is not to form a country but it is to be HEARD. Unless you are registered there nobody in the world hears about your pains. Once you are registered there then peopel actually start to hear your screams. Up until… 
    See More
    2
    • Like
    • Reply
    • 8y
  • Jag GoodDo : I already have requested the readers in the closing lines of my note :ਮੇਰੀ ਹੋਰ ਵੀ ਸਨਿਮਰ ਬੇਨਤੀ ਹੈ ਕਿ ਇਸਦੇ ਜਵਾਬਾਂ ਨੂੰ ਸਿਆਸਤੀ, ਧੜੇ ਬੰਦੀ, ਵੱਖ ਵਾਦ ਜਾਂ ਕੱਟੜ ਵਿਚਾਰਧਾਰਾ ਦੇ ਰੰਗ ਤੋਂ ਬਾਹਰ ਰਖਿਆ ਜਾਵੇ ਅਤੇ ਆਪਣੀ ਸ਼ਬਦ ਚੋਣ ਵਿੱਚ ਇੱਕ ਦੂਜੇ ਦੇ ਵਿਚਾਰਾਂ ਦਾ ਅਦਬ ਰੱ… 
    See More
    • Like
    • Reply
    • 8y
  • veer ji public administration paper ba part-1 is all about this subject... in indian constitution there are 13 definitions for religion and has very wide ranging meanings,, even little cults can turn into a religion ( mobike gangs and marijuana addicts… 
    See More
    1
    • Like
    • Reply
    • 8y
  • veer ji mahan kosh by bhai kahn singh kehnda hai KAUM = sangya =jati=ik jati de mankhan da samudai ,,,sikh bahu jati hai jad tak jatiwad khatam nahi hunda asin kaum nahin DHARAM= JO SANSAR NU DHARAN KARDA HAI ,,Jis de adhar vishaw hai oh pavitar niy… 
    See More
    1
    • Like
    • Reply
    • 8y