ਇੱਕ ਸਵਾਲ :ਕੀ ਸਿੱਖ ਇੱਕ ਧਰਮ ਹੈ ਜਾਂ ਇੱਕ ਕੌਮ ? ਇੱਕ ਕੌਮ ਦੀ ਕੀ ਪਰੀਭਾਸ਼ਾ ਹੁੰਦੀ ਹੈ ? ਪਾਠਕਾਂ ਵਲੋਂ ਸਹਿਯੋਗ ਭਰਪੂਰ ਜਵਾਬ ਮੰਗਦੀ ਹੋਈ ਮੇਰੀ ਬੇਨਤੀ
ਮੇਰੀ ਜਾਚੇ , ਕੋਈ ਧਰਮ ਜਦੋਂ ਹੋਂਦ ਵਿੱਚ ਆਉਂਦਾ ਹੈ ਤਾਂ ਉਹ ਪਹਿਲਾਂ ਇੱਕਲੀ ਇਕਹਿਰੀ ਸੋਚ ਦੇ ਕੁਝ ਕੁ ਬੰਦਿਆਂ ਨਾਲ ਹੀ ਸ਼ੁਰੂ ਹੁੰਦਾ ਹੋਵੇਗਾ ! ਜਿਵੇਂ ਸਿੱਖ ਸੋਚ ਨੂੰ ਜਨਮ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਸਨ ! ਫਿਰ ਉਹ ਸੋਚ ਇੱਕ ਡੇਰੇ ਦਾ ਰੂਪ ਅਖਤਿਆਰ ਕਰਦੀ ਹੈ ਜਿਦਾਂ ਜਿਦਾਂ ਉਸਦੇ ਸ਼ਰਧਾਲੂ ਵਧਦੇ ਹਨ , ਫਿਰ ਉਹ ਡੇਰਾ ਇੱਕ ਧਰਮ ਦਾ ਰੂਪ ਗ੍ਰੇਹਣ ਕਰ ਲੈਂਦਾ ਹੈ ! ਧਰਮ ਦੀ ਪਰੀਭਾਸ਼ਾ ਮੇਰੇ ਸੀਮਤ ਗਿਆਂਨ ਮੁਤਾਬਕ ਕੁਝ ਇੱਕ ਕਨੂੰਨਾਂ ਦਾ ਅਪਣਾਇਆ ਹੋਇਆ ਬਹੁ ਗਿਣਤੀ ਦਾ ਸੰਘਠਨ ਹੁੰਦਾ ਹੈ ! ਇਹ ਉਸ ਸੋਚ ਨੂੰ ਅਪਣਾਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਉੱਪਰ ਮੁਨੱਸਰ ਕਰਦਾ ਹੈ ! , ਜਿਵੇਂ ਬੁਧ ਧਰਮ ਸੀ , ਜੈਨ ਧਰਮ ਸੀ ! ਹੁਣ ਮੇਰੀ ਜਾਚੇ ਬਹੁਤੀ ਦੇਰ ਨਹੀਂ ਲੱਗਣੀ ਕਿ ਰਾਧਾ ਸੁਆਮੀ ਮੱਤ ਵੀ ਆਪਣੀਂ ਇੱਕ ਵੱਖਰੇ ਧਰਮ ਦੀ ਰੂਪ ਰੇਖਾ ਲੈ ਲਵੇ ! ਸ਼ਬਦ “ ਮੱਤ ” ਤਾਂ ਰਾਧਾ ਸੁਆਮੀ ਡੇਰੇ ਦੇ ਨਾਲ ਜੁੜ ਹੀ ਚੁੱਕਾ ਹੈ ! ਇਹ ਗੱਲ ਤਾਂ ਆਮ ਮੂੰਹ ਦਾ ਮੁਹਾਵਰਾ ਬਣ ਕੇ ਆ ਗਈ ਹੈ ਕਿ , “ ਮੈਂ ਤਾਂ ਭਾਈ ਰਾਧਾ ਸੁਆਮੀ ਹਾਂ ” ਭਾਈ ਮੇਰਾ ਮੱਤ ਤਾਂ ਰਾਧਾ ਸੁਆਮੀ ਮੱਤ ਹੈ ! ਇਸ ਮੱਤ ਵਿੱਚ ਸਿੱਖ ਵੀ ਹਨ , ਹਿੰਦੂ ਵੀ ਹਨ , ਮੋਨੇ ਸਿੱਖ ਵੀ ਹਨ !ਹਰ ਇੱਕ ਜਾਤ ਦਾ ਵਿਕਤੀ ਸ਼ਾਮਲ ਹੈ !
ਧਰਮ ਇੱਕ ਕੌਮ ਦੀ ਹੋਂਦ ਨੂੰ , ਇਸਦੀ ਪਰੀਭਾਸ਼ਾ ਨੂੰ ਕਦੋਂ ਅਪਣਾਉਂਦਾ ਹੈ ?,
ਮੇਰਾ ਗਿਆਂਨ ਇਸ ਪਾਸਿਓਂ ਅਧੂਰਾ ਹੈ ! ਸਿੱਖ ਆਪਣੇ ਆਪ ਨੂੰ ਇੱਕ ਕੌਮ ਹੋਣ ਦਾ ਵੀ ਦਾਹਵਾ ਕਰਦੇ ਹਨ ! ਕੌਮ ਅਤੇ ਧਰਮ ਵਿੱਚਕਾਰ ਲਕੀਰ ਕਿਸ ਬਿੰਦੁ ਉੱਤੇ ਜਾ ਕੇ ਖਤਮ ਹੁੰਦੀ ਹੈ, ਮੈਨੂੰ ਇਸ ਦੀ ਪੂਰੀ ਸੋਝੀ ਨਹੀਂ ਕਿਓਂਕਿ ਮੈਂ ਇਸ ਮੁੱਦੇ ਨੂੰ ਹਾਲੇ ਆਪਣੀ ਖੋਜ ਦਾ ਹਿੱਸਾ ਨਹੀਂ ਬਣਾਇਆ ! ਹਿੰਦੂ ਧਰਮ ਵੀ ਹੈ , ਹਿੰਦੂ ਕੌਮ ਵੀ ਹੈ , ਇਸੇ ਤ੍ਰਾਂਹ , ਮੁਸਲਮਾਨ ਧਰਮ ਵੀ ਹੈ , ਅਤੇ ਇਹ ਕੌਮ ਵੀ ਹੈ , ਇਸੇ ਤਰਾਂ ਇਸਾਈ !
ਹੁਣ ਇੱਕ ਧਰਮ ਕੌਮ ਕਦੋਂ ਬਣਦਾ ਹੈ ? ਕੌਮ ਅਤੇ ਧਰਮ ਵਿੱਚਕਾਰ ਲਕੀਰ ਕਿਸ ਬਿੰਦੁ ਉੱਤੇ ਜਾ ਕੇ ਖਤਮ ਹੁੰਦੀ ਹੈ,?
ਕਿਸੇ ਕੌਮ ਦੀ ਇੱਕ ਅਲੱਗ ਪਹਿਚਾਣ ਕੀ ਹੁੰਦੀ ਹੈ ? ਕੀ ਇੱਕ ਕੌਮ ਦੀ ਆਪਣੀ ਵੱਖਰੀ ਭੋਤਿਕ ਜਾਂ ਇਲਾਕਾਈ ਮਲਕੀਅਤ ਹੋਣੀ ਜ਼ਰੂਰੀ ਹੁੰਦੀ ਹੈ , ਇੱਕ ਜੁਦੇ ਦੇਸ਼ ਵਾਂਗ ? ਜਾਂ ਕੀ ਪਰੀਭਾਸ਼ਾ ਹੈ ਇਸਦੀ ? ਇਹ ਹਾਲੇ ਮੇਰੀ ਸੋਝੀ ਤੋਂ ਬਾਹਰ ਹੈ ! ਜਾਪਾਨੀ ਆਮ ਤੌਰ ਉੱਤੇ ਬੋਧੀ ਹਨ ਪਰ ਉਂਨ੍ਹਾਂ ਦੀ ਕੌਮ ਕੁਝ ਹੋਰ ਹੈ , ਮੰਗੋਲ ਜਾਂ ਕੁਝ ਅਜੇਹਾ ਹੀ ! ਇਸੇ ਤ੍ਰਾਂਹ ਤਿੱਬਤੀ ਅਤੇ ਚੀਨੀ ਲੋਕ ਬੁਧ ਧਰਮ ਦੇ ਧਾਰਣੀ ਹਨ ਪਰ ਕੀ ਉਂਨ੍ਹਾਂ ਦੀ ਕੌਮ ਵੀ ਬੋਧੀ ਅਖਵਾਉਂਦੀ ਹੈ , ਇਸ ਵਾਰੇ ਮੈਨੂੰ ਕੁਝ ਭਰਮ ਹੈ !
ਸਿੱਖ ਵੀ ਆਪਣੇ ਆਪ ਨੂੰ ਇੱਕ ਜੁਦੀ ਕੌਮ ਹੋਣ ਦਾ ਦਾਹਵਾ ਕਰਦੇ ਹਨ ! ਕੁਝ ਸਿੱਖ ਇਦਾਰਿਆਂ ਨੇਂ ਵਿਦੇਸ਼ੀ ਸਰਕਾਰਾਂ ਅਤੇ ਯੂ .ਐਨ . ਏ ਉੱਤੇ ਇਸ ਮੁੱਦੇ ਨੂੰ ਲੈ ਕੇ ਲੌਬੀ ਉਠਾਈ ਵੀ ਸੀ ਕਿ ਸਿੱਖ ਧਰਮ ਨੂੰ ਇੱਕ ਦੁਨੀਆਂ ਦੀ ਪਧਰ ਉੱਤੇ ਇੱਕ ਵੱਖਰੀ ਕੌਮ ਦਾ ਖਿਤਾਬ ਦਿੱਤਾ ਜਾਵੇ ! ਭਾਰਤ ਦਾ ਸਵਿਧਾਨ ਇੱਕ ਕੌਮ ਦੀ ਕੀ ਪ੍ਰਭਾਸ਼ਾ ਦਸਦਾ ਹੈ ਮੈਨੂੰ ਕੋਈ ਗਿਆਂਨ ਨਹੀਂ ਹੈ !
ਮੈਂ ਬੇਨਤੀ ਕਰਦਾ ਹਾਂ ਦੋਸਤਾਂ ਅਤੇ ਬੁਧੀ ਜੀਵੀਆਂ ਨੂੰ ਕਿ ਉਹ ਇਸ ਮੁੱਦੇ ਉੱਤੇ ਚਾਨਣਾ ਪਾਉਣ ! ਮੇਰੀ ਹੋਰ ਵੀ ਸਨਿਮਰ ਬੇਨਤੀ ਹੈ ਕਿ ਇਸਦੇ ਜਵਾਬਾਂ ਨੂੰ ਸਿਆਸਤੀ, ਧੜੇ ਬੰਦੀ, ਵੱਖ ਵਾਦ ਜਾਂ ਕੱਟੜ ਵਿਚਾਰਧਾਰਾ ਦੇ ਰੰਗ ਤੋਂ ਬਾਹਰ ਰਖਿਆ ਜਾਵੇ ਅਤੇ ਆਪਣੀ ਸ਼ਬਦ ਚੋਣ ਵਿੱਚ ਇੱਕ ਦੂਜੇ ਦੇ ਵਿਚਾਰਾਂ ਦਾ ਅਦਬ ਰੱਖਿਆ ਜਾਵੇ ! ਇਹ ਵਿੱਚਾਰ ਵਟਾਂਦਰਾ ਸਿਰਫ਼ ਬੋਧਕ ਗਿਆਂਨ ਵਿੱਚ ਪਸਾਰ ਲਿਆਉਣ ਤੀਕਰ ਹੀ ਸੀਮਤ ਰੱਖਿਆ ਜਾਵੇ !
ਸਤਿਕਾਰ ਅਤੇ ਪਿਆਰ ਸਾਹਿਤ ਆਪ ਦਾ ਇੱਕ ਜਗਿਆਸੂ ਦੋਸਤ
ਜਸਮੇਰ ਸਿੰਘ ਲਾਲ
30/11/2012