ਸਾਥੋਂ ਜੀ ਨਾ ਹੋਵੇ ਹੋਰ
!
ਪਿੰਜਣ ਰੂੰ ਪੰਜੇਰੇ ਆਏ ,
ਅਸਾਂ ਧੁਣਖੀ ਜਿੰਦ ਚੜ੍ਹਾਈ ,
ਕਿਹੜੇ ਰੱਬ ਦਾ ਧਿਆਨ ਕਰਾਂ ਮੈਂ ,
ਧਰਮਾਂ ਕਾਵਾਂ ਰੌਲੀ ਪਾਈ ,
ਸਾਡੀ ਜਿੰਦ ਮਚਾਵੇ ਸ਼ੋਰ
,
ਸਾਥੋਂ ਜੀ ਨਾ ਹੋਵੇ ਹੋਰ
!
ਸਾਡਾ ਰੱਬ ਸਭ੍ਹਨਾ ਤੋਂ
ਉੱਚਾ ,
ਜੋ ਨਾ ਸਹਿਮਤ ਮਾਰ
ਮੁਕਾਇਆ ,
ਚਾਰ ਚੁਫੇਰੇ ਰੌਲਾ ਪਾਇਆ
,
ਦਹਿਸ਼ਤ, ਅੱਗਾਂ , ਕਹਿਰ
ਝੁਲਾਇਆ ,
ਜਲਾਦਾਂ ਦਾ ਚੱਲਦਾ ਜ਼ੋਰ,
ਸਾਥੋਂ ਜੀ ਨਾ ਹੋਵੇ ਹੋਰ
!
ਕੀ ਉਮਰਾ ਸੀ , ਕਾਹਦਾ
ਥੱਕਣਾ ,
ਇਸ ਚਰਖੇ ਮੈਂ , ਕੀ ਹੁਣ
ਕੱਤਣਾ,
ਪੂਣੀਆਂ ਦੀ ਥਾਂਹ ਲੋਗੜ ਧਰ ਗਈ ,
ਪੂਣੀਆਂ ਦੀ ਥਾਂਹ ਲੋਗੜ ਧਰ ਗਈ ,
ਇਹਨੂੰ ਸ਼ਰਮ ਰਤਾ ਨਾ ਆਈ ,
ਇਹ ਜ਼ਿੰਦਗੀ ਜ਼ਾਲਮ ਖੋਰ ,
ਇਹ ਜ਼ਿੰਦਗੀ ਜ਼ਾਲਮ ਖੋਰ ,
ਇਹ ਜ਼ਿੰਦਗੀ ਬੜੀ ਕਠੋਰ
ਸਾਥੋਂ ਜੀ ਨਾ ਹੋਵੇ ਹੋਰ
!
ਭਰਾਈ ਭਰ , ਤਲਾਈਆਂ
ਥੱਕੇ ,
ਨਗੰਦਣ ਲੇਫ , ਰਜਾਈਆਂ ਅੱਕੇ ,
ਪਾਟੀ ਜੁੱਲੀ ਖੇਸ
ਨਿਤਾਣਾਂ ..
ਗਲ੍ਹੀ ਗਲ੍ਹੀ ਇਹ ਫੱਕਰ ਗਾਵੇ ,
ਗਲ੍ਹੀ ਗਲ੍ਹੀ ਇਹ ਫੱਕਰ ਗਾਵੇ ,
ਅਸਾਂ ਤਾਂ ਹੁਣ , ਸ਼ਹੁ
ਦੇ ਘਰ ਜਾਣਾਂ ,
ਹੁਣ ਜਿੰਦ ਨਾ ਕੱਤਦੀ
ਹੋਰ !
ਜਸਮੇਰ ਸਿੰਘ ਲਾਲ
31/12/2014
No comments:
Post a Comment