ਕਵਿਤਾ ਨੇਂ ਦਰ ਖੜਕਾਇਆ ,
ਇੱਕ ਨੂਰ ਮੇਰੇ ਘਰ ਆਇਆ !!
ਇੱਕ ਨੂਰ ਮੇਰੇ ਘਰ ਆਇਆ !!
ਇਹ ਨੂਰ ਜੋ ਕਲਮ ਛੁਹਾਇਆ
,
ਇਹ ਨੂਰ ਜੋ ਮਸਤਕ ਲਾਇਆ ,
ਮੈਂ ਜਨਮ ਜਨਮ ਤ੍ਰਿਹਾਇਆ ,
ਮੈਂ ਜਲ ਥਲ ਮਈਅਲ ਧਾਇਆ !!
ਕਵਿਤਾ ਨੇਂ ਦਰ ਖੜਕਾਇਆ ,
ਇੱਕ ਨੂਰ ਮੇਰੇ ਘਰ ਆਇਆ !!
ਇਹ ਨੂਰ ਜੋ ਮਸਤਕ ਲਾਇਆ ,
ਮੈਂ ਜਨਮ ਜਨਮ ਤ੍ਰਿਹਾਇਆ ,
ਮੈਂ ਜਲ ਥਲ ਮਈਅਲ ਧਾਇਆ !!
ਕਵਿਤਾ ਨੇਂ ਦਰ ਖੜਕਾਇਆ ,
ਇੱਕ ਨੂਰ ਮੇਰੇ ਘਰ ਆਇਆ !!
**
ਪਿਆਰੇ ਦੋਸਤੋ , ਅੱਜ ਸਵੇਰੇ ਜਦੋਂ ਮੈਂ ਆਪਣੇ ਬਹੁਤ ਸਤਿਕਾਰਯੋਗ ਦੋਸਤ ਸੈਲੀ ਬਲਵਿੰਦਰ ਜੀ ਪੋਤਰੀ ਲਾਇਲਾ ਦੀ ਇੱਕ ਪਰੀਆਂ ਵਰਗੀ ਤਸਵੀਰ ਵੇਖੀ , ਤਾਂ , ਵੇਖਦਿਆਂ ਸਾਰ ਮੇਰੀ ਕਲਮ ਨੇਂ ਇਹ ਪਹਿਲੀਆਂ ਦੋ ਪੰਗਤੀਆਂ ਲਿਖੀਆਂ ਸਨ ! ਅਤੇ ਸੈਲੀ ਜੀ ਨੇਂ ਆਪਣੀ ਰੰਗਸ਼ਾਲਾ ਵਿੱਚੋਂ ,ਮੇਰੀ ਕਵਿਤਾ ਦੀ ਝੋਲੀ ਆਪਣੀ ਚਿੱਤਰਕਲਾ ਦੇ ਇਹ ਦੋ ਨਗੀਨੇ ਪਾ ਕੇ , ਮੈਨੂੰ ਫਕੀਰ ਨੂੰ ਮਾਲਾ ਮਾਲ ਕਰ ਦਿੱਤਾ !

ਸੈਲੀ ਜੀ ਦੀ ਚਿੱਤਰਕਲਾ ਦੇ ਇਹ ਦੋਨੋਂ ਨਗੀਨੇ , ਮੈਂ ਤੁਹਾਡੀ ਨਜ਼ਰ ਕਰਦਾ ਹਾਂ !
ਮੇਰਾ ਸੈਲੀ ਜੀ ਦੀ ਰੰਗਸ਼ਾਲਾ ਨੂੰ ਸਿਜਦਾ ਅਤੇ ਲਾਇਲਾ ਬਿਟਿਯਾ ਨੂੰ ਦਿਲ ਰੱਜਵਾਂ ਪਿਆਰ ! ਇਹ ਦੋਨੋਂ ਨੂਰ ਰਹਿੰਦੀ ਦੁਨੀਆਂ ਤੀਕਰ ਇਸ ਧਰਤੀ ਉੱਤੇ ਜਲਵਾਗਰ ਰਹਿਣ ! ਦੋਨਾਂ ਦੀ ਉਮਰ ਚਿੱਤਰਕਲਾ ਅਤੇ ਗੀਤਾਂ ਜਿੰਨੀਂ ਲੰਮੀਂ ਹੋਵੇ ! ਅਮੀਨ !
**
ਜਸਮੇਰ ਸਿੰਘ ਲਾਲ
07/07/2014

No comments:
Post a Comment