Saturday, 6 June 2015

ਸਰਘੀ ਵੇਲੇ ਰਾਤ ਨੇਂ ਧਰਤੀ ਨੂੰ ਸੂਰਜ ਸੌਂਪਿਆ ,

ਸਰਘੀ ਵੇਲੇ ਰਾਤ ਨੇਂ ਧਰਤੀ ਨੂੰ ਸੂਰਜ ਸੌਂਪਿਆ ,
ਧਰਤੀ ਅਰਘ੍ਹ ਚੜ੍ਹਾ , ਕਿਰਨਾਂ ਨੂੰ ਮੱਥਾ ਟੇਕਿਆ !
ਸੂਰਜ ਪੁੱਛੇ ਧਰਤ ਨੂੰ , ਕੋਈ ਠੰਢੀ ਗੁਫਾ ਵਿਖਾ ,
ਧਰਤੀ ਆਖੇ ਸੂਰਜਾ , ਜਾਹ ਝੁੱਗੀਏਂ ਫੇਰਾ ਪਾ !
ਜਿੱਥੇ ਚੁਲ੍ਹੇ ਸੇਕੋਂ ਠਰ ਰਹੇ , ਚੁਲ੍ਹਿਆਂ ਵਿੱਚ ਅੱਗ ਜਲਾ ,
ਜਿੱਥੇ ਬਾਲਕ ਭੁੱਖੇ ਮਰ ਰਹੇ , ਡੱਡੀਆਂ ਨੂੰ , ਚੋਗ ਖੁਆ !
ਸੂਰਜ ਪੁੱਛੇ ਧਰਤ ਨੂੰ , ਚੱਲ ਅਗਲੀ ਗੱਲ ਸੁਣਾ ,
ਧਰਤੀ ਆਖੇ ਸੂਰਜਾ , ਜਾਹ , ਮਹਿਲੀਂ ਫੇਰਾ ਪਾ !
ਜਿੱਥੇ ਲੋਕੀ ਪੱਥਰ ਹੋ ਗਏ , ਪੱਥਰਾਂ ਵਿੱਚ ਦਿਲ ਧੜਕਾ ,
ਜਿੱਥੇ ਦਿਲਾਂ ਚ’ ਕੋਹਰਾ ਜੰਮਿਆਂ , ਬਰਫਾਂ ਨੂੰ ਸੇਕ ਲੁਆ !
ਫਿਰ ਜਾਈਂ ਵੇ ਦੇਸ ਪੰਜਾਬੜੇ , ਜਿੱਥੇ ਸਿਵੇ ਉਡੀਕਣ ਅੱਗ ,
ਜਿੱਥੇ ਲਾਸ਼ਾਂ ਲਟਕਣ ਹਵਾ ਵਿੱਚ , ਪਿਆ ਧਾਹੀਂ ਰੋਵੇ ਜੱਗ !
ਸਰਘੀ ਵੇਲੇ ਧਰਤ ਨੇਂ , ਕਿਰਨਾਂ ਨਾਲ ਢਿੱਡ ਫਰੋਲਿਆ ,
ਸੂਰਜ ਵੀ ਧਾਂਹੀਂ ਰੋ ਪਿਆ .ਤੇ ਅੰਬਰ ਵੀ ਸੀਨਾ ਕੱਢ੍ਹ !!
*
ਜਸਮੇਰ ਸਿੰਘ ਲਾਲ
31/05/2015

No comments:

Post a Comment