ਧੀਆਂ ਕਦੋਂ ਬੇਗਾਨਾ ਧਨ
ਸਨ ...?
ਆਓ ਆਪਾਂ ਇਤਿਹਾਸ ਬਦਲੀਏ
, ਫਿਰ ਤੋਂ ਲਿਖੀਏ !
ਧੀਆਂ ਧਨ ਬੇਗਾਨਾਂ ਕਦ
ਸਨ , ਫਿਰ ਤੋਂ ਸੋਚੀਏ ,
ਫਿਰ ਤੋਂ ਟੋਲੀਏ , ਫਿਰ
ਤੋਂ ਜਾਣੀਏ ,ਆਓ
ਅਸਲੀਅਤ ਨੂੰ, ਫਿਰ ਤੋਂ ਪਰਖੀਏ !
ਇਹ ਤਾਂ ਆਪਣਾ ਧਨ ਹਨ ,
ਧੀਆਂ ਦੇ ਮੱਥੇ ਤੇ ਜੜਿਆ
,
ਕਿਸਮਤ ਉਂਨ੍ਹਾਂ ਦੀ , ਕੁੱਟ ਕੁੱਟ ਭਰਿਆ :
ਨਾਮ , “ ਬੇਗਾਨਾ ” ਲਾਹ ਮਾਰੀਏ,
ਅਪਮਾਨ ਨੂੰ ਧੋਈਏ ,
ਵਗਾਹ ਮਾਰੀਏ , ਪਾੜ ਕੇ
ਸੁੱਟੀਏ,
ਕਲੰਕਤ ਜਹੇ ਇਸ ਟੂਣੇ
ਨੂੰ ਅੱਜ ,ਝਾੜ ਕੇ ਸੁੱਟੀਏ !
ਗਲ ਗਏ ਅੱਖਰ . ਸੜ ਗਏ
ਪੰਨੇ ,
ਤਵਾਰੀਖ ਚੋਂ ਪਾੜ ਕੇ
ਸੁੱਟੀਏ !
ਧੀਆਂ ਕਦੋਂ ਬੇਗਾਨਾ ਧਨ
ਸਨ ...?
ਆਓ ਆਪਾਂ ਇਤਿਹਾਸ ਬਦਲੀਏ
, ਫਿਰ ਤੋਂ ਲਿਖੀਏ !
ਪੁੱਠੀ ਮੱਤ ਟਿਕਾਣੇ
ਕਰੀਏ !
ਜਸਮੇਰ ਸਿੰਘ ਲਾਲ
21/10/2012
No comments:
Post a Comment