ਮੈਂ ਤਾਰੇ ਵੰਡਣ ਆਇਆ
*
ਨੀ ਮੈਂ ਚਾਨਣ ਦਾ ਵਣਜਾਰਾ , ਮੈਂ ਤਾਰੇ ਵੰਡਣ ਆਇਆ ,
ਉਠ ਸਖੀਏ ਚੱਲ ਤੂੰ ਵੀ ਆ ਜਾ , ਮੈਂ ਤੈਨੂੰ ਸੱਦਣ ਆਇਆ !
ਆ ਚਲੀਏ ਅੱਜ ਦਰੀਂ ਉਂਨ੍ਹਾਂ ਦੇ , ਮੁੱਖ ਜਿੰਨ੍ਹਾਂ ਦੇ ਸੁੰਨੇ ,
ਹੌਕੇ ਜਿੰਨ੍ਹਾਂ ਨੇਂ ਹੱਡ ਹੰਢਾਏ , ਦਰਦ ਜਿੰਨ੍ਹਾਂ ਨੇਂ ਭੁੰਨੇ !
ਆ ਚਲੀਏ ਅੱਜ ਦਰੀਂ ਉਂਨ੍ਹਾਂ ਦੇ, ਵਿਹੜ੍ਹੇ ਚੜ੍ਹੀਆਂ ਜ਼ਹਿਰਾਂ ,
ਪੁੱਤ ਜਿੰਨ੍ਹਾਂ ਦੇ ਅੱਗਾਂ ਖਾ ਲਏ, ਸਾਈਂ ਡੱਸ ਲਏ ਕਹਿਰਾਂ !
ਆ ਚਲੀਏ ਅੱਜ ਦਰੀਂ ਉਂਨ੍ਹਾਂ ਦੇ, ਨਾ ਦੀਵਾ ਨਾਂ ਬੱਤੀ ,
ਸੁਪਨੇ ਜਿੰਨ੍ਹਾਂ ਦੇ ਉਮਰ ਪਿਆਸੇ , ਆਸ ਉਡੀਕਾਂ ਥੱਕੀ !
ਆ ਚਲੀਏ ਅੱਜ ਦਰੀਂ ਉਂਨ੍ਹਾਂ ਦੇ , ਮੀਤ ਜਿੰਨ੍ਹਾਂ ਦੇ ਰੁੱਸੇ ,
ਦਿਨੇਂ ਆਂਦਰਾਂ ਟੁੱਟਣ ਖੁੱਸਣ , ਰਾਤੀਂ ਕਦੇ ਨਾ ਸੁੱਤੇ !
ਆ ਚਲੀਏ ਅੱਜ ਦਰੀਂ ਉਂਨ੍ਹਾਂ ਦੇ, ਦਿਲ ਜਿੰਨ੍ਹਾਂ ਦੇ ਸੁੰਨੇ ,
ਅੱਖ ਜਿੰਨ੍ਹਾਂ ਦੀ ਹਿਜਰ ਚ’ਰੋਵੇ , ਗੀਤ ਜਿੰਨ੍ਹਾਂ ਦੇ ਰੁਨ੍ਹੇੰ !
ਆ ਚਲੀਏ ਅੱਜ ਦਰੀਂ ਉਂਨ੍ਹਾਂ ਦੇ, ਬਾਲ ਜਿੰਨ੍ਹਾਂ ਦੇ ਭੁੱਖੇ ,
ਚੁੱਲ੍ਹੇ ਅੱਗ ਗਰੀਬੀ ਖੋਹ ਲਈ , ਦੇਹ ਮੁਸ਼ੱਕਤ ਕੁੱਟੇ !
ਆ ਚਲੀਏ ਅੱਜ ਦਰੀਂ ਉਂਨ੍ਹਾਂ ਦੇ, ਆਸ ਪਈ ਕੁਰਲਾਵੇ ,
ਲੱਖ ਤਬੀਬਾ ਕਰ ਕਰ ਥੱਕੀ , ਸੁਪਨਾ ਫੇਰ ਵੀ ਰੋਵੇ !
ਨੀ ਮੈਂ ਜੋਗੀ ਬਣ ਕੇ ਆਇਆ ! ਮੈਂ ਅਲਖ ਜਗਾਵਣ ਆਇਆ !
ਮੈਂ ਜ਼ਹਿਰਾਂ ਬਹੁਤ ਸਤਾਇਆ , ਮੈਂ ਪੀੜਾਂ ਚੂਸਣ ਆਇਆ !
ਉੱਠ ਸਖੀਏ ਚਲ ਤੂੰ ਵੀ ਆ ਜਾ , ਮੈਂ ਤੈਨੂੰ ਸੱਦਣ ਆਇਆ !............
ਚੱਲ ਚਲੀਏ ਚੱਲ ਦਿਲਾਂ ਨੂੰ ਸੁਣੀਏ ਮੈਂ ਮਲ੍ਹੰਮਾਂ ਵੰਡਣ ਆਇਆ .......!!
ਰੌਸ਼ਨੀ ਮੁਬਾਰਕ ਦੋਸਤੋ , ਦੀਵਾਲੀ ਮੁਬਾਰਕ
ਜਸਮੇਰ ਸਿੰਘ ਲਾਲ
13/11/2012

—

No comments:
Post a Comment