ਹਨ੍ਹੇਰਾ ,
ਪਸਰਦਾ ਰਿਹਾ ,
ਚਾਨਣ ਦੀਆਂ ਅੱਖਾਂ ਚੋਭਦਾ ਰਿਹਾ ... ...
ਪਸਰਦਾ ਰਿਹਾ ,
ਚਾਨਣ ਦੀਆਂ ਅੱਖਾਂ ਚੋਭਦਾ ਰਿਹਾ ... ...
ਜਗਤ ,
ਜਲਦਾ ਰਿਹਾ ,
ਜ਼ੁਲਮ ਦੀ ਅੱਗ ਭੋਗਦਾ ਰਿਹਾ ... ...
ਜਲਦਾ ਰਿਹਾ ,
ਜ਼ੁਲਮ ਦੀ ਅੱਗ ਭੋਗਦਾ ਰਿਹਾ ... ...
ਪੈਰ
ਖੜਾਵਾਂ ,
ਚਾਰੇ ਕੂਟਾਂ ,
ਧਰਤੀ ਉੱਤੇ ਤੁਰਿਆ ਸੀ ,
ਲੋਕਾਂ ਨਾਲ , ਓਹ ਜੁੜਿਆ ਸੀ ...ਕੀ ਲੋੜ ਸੀ ਓਹਨੂੰ ...
ਖੜਾਵਾਂ ,
ਚਾਰੇ ਕੂਟਾਂ ,
ਧਰਤੀ ਉੱਤੇ ਤੁਰਿਆ ਸੀ ,
ਲੋਕਾਂ ਨਾਲ , ਓਹ ਜੁੜਿਆ ਸੀ ...ਕੀ ਲੋੜ ਸੀ ਓਹਨੂੰ ...
ਪਿਤਾ
ਭਾਵੇਂ ਪਟਵਾਰੀ ਸੀ ,
ਪੁਰਖਿਆਂ ਦੀ ਸਰਦਾਰੀ ਸੀ
ਸਾਧਾਂ ਨਾਲ , ਓਹ ਰਲਿਆ ਸੀ ..ਕੀ ਲੋੜ ਸੀ ਓਹਨੂੰ ...
ਭਾਵੇਂ ਪਟਵਾਰੀ ਸੀ ,
ਪੁਰਖਿਆਂ ਦੀ ਸਰਦਾਰੀ ਸੀ
ਸਾਧਾਂ ਨਾਲ , ਓਹ ਰਲਿਆ ਸੀ ..ਕੀ ਲੋੜ ਸੀ ਓਹਨੂੰ ...
ਫਕੀਰੀ ,
ਭਾਵੇਂ ਅਪਨਾ ਕੇ ਵੀ ,
ਅਹਿਲਕਾਰਾਂ ,ਅਨਿਆਈਆਂ ,
ਬਾਦਸ਼ਾਹੀਆਂ ਨਾਲ ਓਹ ਲੜਿਆ ਸੀ ...ਕੀ ਲੋੜ ਸੀ ਓਹਨੂੰ ...
ਭਾਵੇਂ ਅਪਨਾ ਕੇ ਵੀ ,
ਅਹਿਲਕਾਰਾਂ ,ਅਨਿਆਈਆਂ ,
ਬਾਦਸ਼ਾਹੀਆਂ ਨਾਲ ਓਹ ਲੜਿਆ ਸੀ ...ਕੀ ਲੋੜ ਸੀ ਓਹਨੂੰ ...
ਵਹਿਮਾਂ , ਪ੍ਰ੍ਮ੍ਪ੍ਰਾਵਾਂ ,
ਹਨ੍ਹੇਰਿਆਂ , ਜਰਵਾਣਿਆਂ ,
ਮਲਕ ਭਾਗੋਆਂ ਨਾਲ ਓਹ ਭਿੜਿਆ ਸੀ ... ਕੀ ਲੋੜ ਸੀ ਓਹਨੂੰ ...
ਹਨ੍ਹੇਰਿਆਂ , ਜਰਵਾਣਿਆਂ ,
ਮਲਕ ਭਾਗੋਆਂ ਨਾਲ ਓਹ ਭਿੜਿਆ ਸੀ ... ਕੀ ਲੋੜ ਸੀ ਓਹਨੂੰ ...
ਕਿਰਤੀਆਂ ,
ਨਿਤਾਣਿਆਂ , ਨਿਮਾਣਿਆਂ ,
ਭਾਈ ਲਾਲੋਆਂ ਨਾਲ ਓਹ ਖੜ੍ਹਿਆ ਸੀ ...ਕੀ ਲੋੜ ਸੀ ਓਹਨੂੰ ...
ਨਿਤਾਣਿਆਂ , ਨਿਮਾਣਿਆਂ ,
ਭਾਈ ਲਾਲੋਆਂ ਨਾਲ ਓਹ ਖੜ੍ਹਿਆ ਸੀ ...ਕੀ ਲੋੜ ਸੀ ਓਹਨੂੰ ...
ਸਿੱਧ੍ਹਾਂ ,
ਮੁੱਲਾਂ , ਕਦੇ ਪੰਡਤਾਂ ,
ਕਿਛੁ ਸੁਣੀਐ, ਕਿਛੁ ਕਹੀਐ ,
ਵਿਚਾਰ ਕੀਜੈ ਪਰ ਬਹਿਸ ਨਾ ਕੀਜੈ ,
ਗੋਸ਼ਟੀਆਂ ਵਿੱਚ ਓਹ ਵੜਿਆ ਸੀ ...ਕੀ ਲੋੜ ਸੀ ਓਹਨੂੰ ...
ਮੁੱਲਾਂ , ਕਦੇ ਪੰਡਤਾਂ ,
ਕਿਛੁ ਸੁਣੀਐ, ਕਿਛੁ ਕਹੀਐ ,
ਵਿਚਾਰ ਕੀਜੈ ਪਰ ਬਹਿਸ ਨਾ ਕੀਜੈ ,
ਗੋਸ਼ਟੀਆਂ ਵਿੱਚ ਓਹ ਵੜਿਆ ਸੀ ...ਕੀ ਲੋੜ ਸੀ ਓਹਨੂੰ ...
ਔਰਤ ,
ਮਿੱਟੀ, ਮੱਤ ਪੁੱਠੀ ,
ਭਾਵੇਂ ਪੈਰ ਦੀ ਜੁੱਤੀ ਸੀ ,
ਜਣਨੀ ਦੁਰਕਾਰੀ ਹਾਰੀ ਸੀ ,
ਕਹਿ ਜਣਨੀ-ਸਿਰਜਣਹਾਰੀ , ਉਸ
ਔਰਤ ਨੂੰ ਤਖਤ ਬਿਠਾਇਆ ਸੀ ...ਕੀ ਲੋੜ ਸੀ ਉਸਨੂੰ ...
ਮਿੱਟੀ, ਮੱਤ ਪੁੱਠੀ ,
ਭਾਵੇਂ ਪੈਰ ਦੀ ਜੁੱਤੀ ਸੀ ,
ਜਣਨੀ ਦੁਰਕਾਰੀ ਹਾਰੀ ਸੀ ,
ਕਹਿ ਜਣਨੀ-ਸਿਰਜਣਹਾਰੀ , ਉਸ
ਔਰਤ ਨੂੰ ਤਖਤ ਬਿਠਾਇਆ ਸੀ ...ਕੀ ਲੋੜ ਸੀ ਉਸਨੂੰ ...
ਪੈਰ
ਖੜਾਵਾਂ ,
ਚਾਰੇ ਕੂਟਾਂ ,
ਧਰਤੀ ਉੱਤੇ ਤੁਰਿਆ ਸੀ ,
ਲੋਕਾਂ ਨਾਲ , ਓਹ ਜੁੜਿਆ ਸੀ ...ਕੀ ਲੋੜ ਸੀ ਓਹਨੂੰ ...
ਖੜਾਵਾਂ ,
ਚਾਰੇ ਕੂਟਾਂ ,
ਧਰਤੀ ਉੱਤੇ ਤੁਰਿਆ ਸੀ ,
ਲੋਕਾਂ ਨਾਲ , ਓਹ ਜੁੜਿਆ ਸੀ ...ਕੀ ਲੋੜ ਸੀ ਓਹਨੂੰ ...

No comments:
Post a Comment