ਅੰਬਰੀ
ਵਸਦਿਆ ਤਾਰਿਆ ...
ਅੰਬਰੀ
ਵਸਦਿਆ ਤਾਰਿਆ
ਤੂੰ ਤਾਂ ਦੂਰ ਦੁਰੇਡੀਂ ...
ਅਸਾਂ
ਜਿੱਤ ਜਿੱਤ ਹਾਰੀਆਂ ਬਾਜ਼ੀਆਂ...ਵੇ ਓਹ ਕਿਹੜੇ ਲੇਖੀਂ ....
ਅੰਬਰੀਂ
ਵਸਦਿਆ ਤਾਰਿਆ ...
ਅੰਬਰੀਂ
ਵਸਦਿਆ ਤਾਰਿਆ
ਵੇ ਸਾਡੇ ਸੂਤਰ ਗੰਢਾਂ ...
ਅਸਾਂ
ਮੁੜ ਮੁੜ , ਖੋਲ੍ਹੀਆਂ ਜੋੜੀਆਂ ..ਵੇ ਡਾਢੀ ਭਾਰੀਆਂ
ਪੰਡਾਂ ...
ਅੰਬਰੀ
ਵਸਦਿਆ ਤਾਰਿਆ
ਅੰਬਰੀ
ਵਸਦਿਆ ਤਾਰਿਆ
ਵੇ ਸਾਡੇ ਸੂਤਰ ਫੰਬੇ
ਨਿੱਤ
ਚੁਗ ਚੁਗ ਇਹ ਘਮਰੋੜੀਆਂ... ਵੇ ਸਾਡੇ ਸੁਪਨੇ ਹੰਭੇ ...
ਅੰਬਰੀਂ
ਵਸਦਿਆ ਤਾਰਿਆ
ਵੇ
ਕਰਮਾਂ ਵਾਲਿਆ
ਸਾਡੀ ਸੁਣ ਅਰਜੋਈ ...
ਅਸੀਂ
ਕੱਤ ਕੱਤ ਲੋਗੜ ਹੰਭ ਗਏ ..ਵੇ ਜਿੰਦ ਖੋਰੀ ਹੋਈ ...
ਅੰਬਰੀ
ਵਸਦਿਆ ਤਾਰਿਆ
ਅੰਬਰੀ
ਵਸਦਿਆ ਤਾਰਿਆ
ਮੇਰੇ ਚਰਖੇ ਰੰਗਲੇ
ਮੇਰੇ ਚਰਖੇ ਰੰਗਲੇ
ਕਦੇ
ਕੱਤੀਆਂ ਰੁੱਤਾਂ
ਚਿੱਟੀਆਂ .. ਵੇ ਕਦੇ ਤੰਦ ਕਸੁੰਭੜੇ ...
ਅੰਬਰੀ
ਵਸਦਿਆ ਤਾਰਿਆ
ਅੰਬਰੀ
ਵਸਦਿਆ ਤਾਰਿਆ
ਵੇ ਇਹ ਦੁਨੀ ਛਲੇਡੀ ...
ਅਸਾਂ
ਕੱਤ ਕੱਤ ਸੁੱਚੀਆਂ
ਪੂਣੀਆਂ ..ਵੇ ਜਿੰਦ ਬਾਜ਼ੀ ਖੇਢੀ ...
ਅੰਬਰੀ
ਵਸਦਿਆ ਤਾਰਿਆ
ਅੰਬਰੀ
ਵਸਦਿਆ ਤਾਰਿਆ
ਵੇ ਸਾਡੀ ਸੁੱਚੜੀ ਖੇਤੀ
ਅਸਾਂ
ਦਿਲੇ ਦਾ ਦਰਦ ਹੰਘਾਲਿਆ .. ਵੇ ਇੰਨ੍ਹਾਂ ਨਜ਼ਮਾਂ ਸੇਤੀ ,
*
20/11/2014
No comments:
Post a Comment