Thursday, 6 November 2014

ਮਾਹੀ ਮੇਰੇ ਅੰਦਰ ਵਸਦਾ

ਮਾਹੀ ਮੇਰੇ ਅੰਦਰ ਵਸਦਾ ,
ਮੈਂ ਮਾਹੀ ਵਿੱਚ ਵਸਦੀ !
ਦੁਨੀਆਂ ਤੋਂ ਮੈਂ , ਫਿਰ ਕੀ ਲੈਣਾ ,
ਜੋਤ ਦਿਲੇ ਵਿੱਚ ਜਗਦੀ !
ਕੌਣ ਪੜ੍ਹੇ ਇਹ ਇਲਮ ਕਿਤਾਬਾਂ ,
ਕੌਣ ਜਪੇ ਇਹ ਤੱਸਬੀ !
ਕੌੜੇ ਬੋਲ ਨਾ ਝੱਲੇ ਜਾਵਣ ,
ਨਾ ਜਿੰਦ ਜ਼ਹਿਰਾਂ ਡੱਸਦੀ !
ਚੱਲ ਦਿਲਾ , ਚੱਲ ਓੱਥੇ ਚਲੀਏ ,
ਜਿੱਥੇ ਦਿਲਾਂ ਦੀ ਦੁਨੀਆਂ ਵਸਦੀ !!
ਜਸਮੇਰ ਸਿੰਘ ਲਾਲ
09/10/2014
*
ਰਿਸ਼ਤਿਆਂ ਵਿੱਚਲੀ ਰੂਹਾਨੀਅਤ ਮੁਬਾਰਕ ਦੋਸਤੋ !!

No comments:

Post a Comment