Thursday, 6 November 2014

ਕੁੱਝ ਤਾਂ ਜ਼ਰੂਰ ਗੁੰਮ ਗਿਆ ਹੋਵੇਗਾ ਉਸਦਾ

ਕੁੱਝ ਤਾਂ ਜ਼ਰੂਰ ਗੁੰਮ ਗਿਆ ਹੋਵੇਗਾ ਉਸਦਾ ,
ਰਸਤਿਆਂ ਦੀ ਖਾਕ ਵਰਨਾ , ਛਾਣਦਾ ਹੈ ਕੌਣ !!
ਕੋਈ ਤਾਂ ਰੁੱਸ ਗਿਆ ਹੋਵਗਾ , ਜ਼ਰੂਰ ਉਸਦਾ ,
ਰਾਹ ਸੁੰਨ ਦੇ ਰਸਤਿਆਂ ਦਾ ਵਰਨਾ , ਜਾਣਦਾ ਹੈ ਕੌਣ !!
ਕੋਈ ਤਾਂ ਬਹੁਤ ਦਿਲ ਦੇ ਕਰੀਬ ਹੋਵੇਗਾ ਉਸਦਾ ,
ਤੁਰ ਗਿਆਂ ਦੇ ਵੈਣ ਡੂੰਘੇ ਵਰਨਾ, ਇੰਝ੍ਹ ਪਾਉਂਦਾ ਹੈ ਕੌਣ !!
ਕੋਈ ਤਾਂ ਸੂਤ ਕੇ ਲੈ ਗਿਆ ਹੋਵੇਗਾ ਜਿੰਦ ਉਸਦੀ,
ਅਲਾਹੁਣੀਆਂ ਦਿਲ ਹੰਘ੍ਹਾਲ ਕੇ ਵਰਨਾ , ਇੰਝ੍ਹ ਗਾਉਂਦਾ ਹੈ ਕੌਣ !!
ਅੱਗ ਪਰਬਤਾਂ ਦੇ ਸੀਨੇਂ ਚ’ ਜ਼ਰੂਰ ਧਰ ਗਿਆ ਹੋਵੇਗਾ ਕੋਈ
ਵਰਨਾ ਉਛਾਲ ਸਮੁੰਦਰਾਂ ਨੂੰ , ਅਸਮਾਨੀ ਸੁਨਾਮੀਆਂ ਵਰਤਾਉਂਦਾ ਹੈ ਕੌਣ !!
ਕੋਈ ਤਾਂ ਜ਼ਰੂਰ ,
ਡੱਸ ਗਿਆ ਹੋਵੇਗਾ ਛਾਵਾਂ ਨੂੰ, ਐ ਜਸਮੇਰ ,
ਬੋਟ ਆਲ੍ਹਣਿਆਂ ਚ’ ਵਰਨਾ ,
ਧੁੱਪਾਂ ਨਾਲ ਤੜਫਾਉਂਦਾ ਹੈ ਕੌਣ !! ਹੈ ਬਿਲਕਾਉਂਦਾ ਕੌਣ !!
ਕੋਈ ਤਾਂ ਖੋਹ ਲੈ ਗਿਆ ਹੋਵੇਗਾ, ਜ਼ਰੂਰ ਕਲਮ ਉਸਦੀ ,
ਉਡੀਕਦੀ ਕਵਿਤਾ ਨੂੰ ਵਰਨਾ , ਇੰਝ੍ਹ ਤਰਸਾਓਂਦਾ ਹੈ ਕੌਣ !!
*
ਚਿੱਤਰਕਾਰ:
Saili Balwinder
ਸੈਲੀ ਬਲਵਿੰਦਰ
ਜਸਮੇਰ ਸਿੰਘ ਲਾਲ
25/10/2014

No comments:

Post a Comment