ਸੈਲੀ ਸਾਹਿਬ ਦੇ ਇਸ ਬਹੁਤ ਹੀ ਗਹਿਰੇ ਚਿੱਤਰ ਨੂੰ , ਮੇਰੀਆਂ ਦੋ ਨਿੱਕੀਆਂ ਕਵਿਤਾਵਾਂ ਸਮਰਪਿਤ , ਦੋਸਤਾਂ ਦੀ ਨਜ਼ਰ ...
**
ਸੱਜਣ ਜੀ
ਤੇਰੀ ਧਰਤੀ ਜ਼ਹਿਰੀ.....
ਸਾਨੂੰ ਡੱਸਦੀ ਵਾਂਗਰ ਨਾਗਾਂ ...!!
ਹਰ ਪਾਸੇ
ਸਾਨੂੰ ਨ੍ਹੇਰਾ ਚੂੰਢੇ ,
ਅਸੀਂ
ਖੁਰ ਗਏ ਵਿੱਚ ਅਜ਼ਾਬਾਂ !!
*
ਮੇਰੀਆਂ ਦੋਧੀਆਂ ਚੋਂ
ਬਰਸਦਾ ਹੋਇਆ ਅੰਮ੍ਰਿਤ ..
ਤੇਰੀ ਧਰਤੀ ਦੇ
ਨਾਗਾਂ ਨੇਂ ਚੁਗ ਲਿਆ !!
*
ਚਿੱਤਰਕਾਰ
ਸੈਲੀ ਬਲਵਿੰਦਰ
*
ਜਸਮੇਰ ਸਿੰਘ ਲਾਲ
31/10/2014
No comments:
Post a Comment