ਗੰਧਰਵ , ਸੰਦਰਭ
****** ****** ******
****** ****** ******
ਮੀਤ ਹਾਂ , ਪ੍ਰੀਤ ਹਾਂ,
ਮੈਂ ਪਿਆਰ ਹਾਂ , ਮੈਂ ਗੀਤ ਹਾਂ ,
ਸੁਰਿੰਦ ਹਾਂ, ਸੁਰ ਤਾਲ ਹਾਂ,
ਗੂੰਜ ਹਾਂ , ਤੇ ਮੈਂ ਹੀ ਅਨਹਦ ਨਾਦ ਹਾਂ !
ਮੈਂ ਪਿਆਰ ਹਾਂ , ਮੈਂ ਗੀਤ ਹਾਂ ,
ਸੁਰਿੰਦ ਹਾਂ, ਸੁਰ ਤਾਲ ਹਾਂ,
ਗੂੰਜ ਹਾਂ , ਤੇ ਮੈਂ ਹੀ ਅਨਹਦ ਨਾਦ ਹਾਂ !
ਦਿਨ ਹਾਂ , ਮੈਂ ਹੀ ਰਾਤ ਹਾਂ ,
ਅਕਾਸ਼ ਹਾਂ , ਮੈਂ ਹੀ ਪਾਤਾਲ ਹਾਂ !
ਅਕਾਸ਼ ਹਾਂ , ਮੈਂ ਹੀ ਪਾਤਾਲ ਹਾਂ !
ਭੂਕਮ ਹਾਂ ਤੁਫਾਨ ਹਾਂ ,
ਵਿਕ੍ਰਾਲ ਹਾਂ , ਵਿਰਾਟ ਹਾਂ !
ਵਿਕ੍ਰਾਲ ਹਾਂ , ਵਿਰਾਟ ਹਾਂ !
ਦ੍ਰਿਸ਼ਟੀ ਹਾਂ , ਸ਼੍ਰਿਸ਼ਟੀ ਹਾਂ ,
ਵਿਨਾਸ਼ ਹਾਂ , ਵਿਕਾਸ ਹਾਂ !
ਵਿਨਾਸ਼ ਹਾਂ , ਵਿਕਾਸ ਹਾਂ !
ਸ਼ਾਂਤ ਹਾਂ , ਸਮ੍ਰਾਟ ਹਾਂ ,
ਅਤੀਤ ਹਾਂ , ਭਵਿਖ ਹਾਂ ,
ਅਸੀਮ ਹਾਂ , ਅਨੰਤ ਹਾਂ ,
ਅਤੀਤ ਹਾਂ , ਭਵਿਖ ਹਾਂ ,
ਅਸੀਮ ਹਾਂ , ਅਨੰਤ ਹਾਂ ,
ਆਕਾਰ , ਨਿਰ-ਆਕਾਰ ਹਾਂ
ਸਮੇਂ ਦੀ ਤੋਰ ਹਾਂ , ਚਾਲ ਹਾਂ ,
ਮੈਂ ਯੁਗ ਹਾਂ ਤੇ ਮੈਂ ਹੀ ਕਾਲ ਹਾਂ !
ਸਮੇਂ ਦੀ ਤੋਰ ਹਾਂ , ਚਾਲ ਹਾਂ ,
ਮੈਂ ਯੁਗ ਹਾਂ ਤੇ ਮੈਂ ਹੀ ਕਾਲ ਹਾਂ !
ਝੂਜਣ ਹਾਂ ,ਭਟਕਣ ਹਾਂ,
ਸਵਾਲ ਹਾਂ ,ਜਵਾਬ ਹਾਂ !
ਨਿਰੰਤਰ ਖੋਜ ਦਾ , ਸੰਕਲਪ ਦਾ ,
ਸਰਾਪ ਹਾਂ , ਅਤੇ ਮੈਂ ਹੀ ਵਰਦਾਨ ਹਾਂ !
ਸਵਾਲ ਹਾਂ ,ਜਵਾਬ ਹਾਂ !
ਨਿਰੰਤਰ ਖੋਜ ਦਾ , ਸੰਕਲਪ ਦਾ ,
ਸਰਾਪ ਹਾਂ , ਅਤੇ ਮੈਂ ਹੀ ਵਰਦਾਨ ਹਾਂ !
ਮੈਂ ਵਾਟ ਹਾਂ , ਜ਼ਮੀਨ ਹਾਂ ,
ਤਿਲਕਣ ਹਾਂ ਥਿਰਕਣ ਹਾਂ, ਭਟਕਣ ਹਾਂ
ਅਟਕਣ ਹਾਂ ਛੱਟਕਣ ਹਾਂ,
ਹਿਮੰਤ ਹਾਂ ਤੜਪਣ ਹਾਂ ,
ਜੁਸਤਜੂ , ਤਮੰਨਾਂ ਹਾਂ , ਪੂਜਾ ਹਾਂ ,
ਪ੍ਰਾਪਤੀ ਦੀ ਨਿਰੰਤਰ ਧੜਕਣ ਹਾਂ !
ਤਿਲਕਣ ਹਾਂ ਥਿਰਕਣ ਹਾਂ, ਭਟਕਣ ਹਾਂ
ਅਟਕਣ ਹਾਂ ਛੱਟਕਣ ਹਾਂ,
ਹਿਮੰਤ ਹਾਂ ਤੜਪਣ ਹਾਂ ,
ਜੁਸਤਜੂ , ਤਮੰਨਾਂ ਹਾਂ , ਪੂਜਾ ਹਾਂ ,
ਪ੍ਰਾਪਤੀ ਦੀ ਨਿਰੰਤਰ ਧੜਕਣ ਹਾਂ !
ਪੱਤਿਆਂ ਦੀ ਖੜ ਖੜ ਹਾਂ,
ਝਰਨੇ ਦੀ ਕਲ ਕਲ ਹਾਂ ,
ਦਰਿਆਵਾਂ ਦੀ ਛੱਲ ਛੱਲ ਹਾਂ ,
ਹਵਾਵਾਂ ਦੀ ਰੁਮਕਣ ਹਾਂ ,
ਕਦਮਾਂ ਦੀ ਠੁਮਕਣ ਹਾਂ,
ਆਸ ਹਾਂ , ਅਰਮਾਨ ਹਾਂ , ਤੇ ਮੈਂ ਹੀ ਤੇਰਾ ਪਿਆਰ ਹਾਂ
ਝਰਨੇ ਦੀ ਕਲ ਕਲ ਹਾਂ ,
ਦਰਿਆਵਾਂ ਦੀ ਛੱਲ ਛੱਲ ਹਾਂ ,
ਹਵਾਵਾਂ ਦੀ ਰੁਮਕਣ ਹਾਂ ,
ਕਦਮਾਂ ਦੀ ਠੁਮਕਣ ਹਾਂ,
ਆਸ ਹਾਂ , ਅਰਮਾਨ ਹਾਂ , ਤੇ ਮੈਂ ਹੀ ਤੇਰਾ ਪਿਆਰ ਹਾਂ
ਬ੍ਰ੍ਹੰਡ ਤੋੰ ਅਖੰਡ ਤੀਕਰ ,
ਸਾਕਾਰ ਤੋਂ ਨਿਰਾਕਾਰ ਤੀਕਰ,
ਮੈਂ ਲੜੀ ਹਾਂ , ਪ੍ਰੀਤ ਹਾਂ,
ਮੈਂ ਪਿਆਰ ਹਾਂ , ਮੈਂ ਗੀਤ ਹਾਂ ,
ਸੁਰਿੰਦ ਹਾਂ, ਸੁਤਾਲ ਹਾਂ,
ਗੂੰਜ ਹਾਂ , ਤੇ ਮੈਂ ਹੀ ਅਨਹਦ ਨਾਦ ਹਾਂ !
ਸਾਕਾਰ ਤੋਂ ਨਿਰਾਕਾਰ ਤੀਕਰ,
ਮੈਂ ਲੜੀ ਹਾਂ , ਪ੍ਰੀਤ ਹਾਂ,
ਮੈਂ ਪਿਆਰ ਹਾਂ , ਮੈਂ ਗੀਤ ਹਾਂ ,
ਸੁਰਿੰਦ ਹਾਂ, ਸੁਤਾਲ ਹਾਂ,
ਗੂੰਜ ਹਾਂ , ਤੇ ਮੈਂ ਹੀ ਅਨਹਦ ਨਾਦ ਹਾਂ !
ਜਨਮ ਦੀ , ਤੇ ਮਰਨ ਦੀ ,
ਰੇਖਾ ਵੀ ਹਾਂ ਤੇ ਕਾਰ ਵੀ ਅਤੇ ਮੈਂ ਹੀ ਜੀਵਨ ਦਾ ਨਿਰਵਾਣ ਹਾਂ !
ਰੇਖਾ ਵੀ ਹਾਂ ਤੇ ਕਾਰ ਵੀ ਅਤੇ ਮੈਂ ਹੀ ਜੀਵਨ ਦਾ ਨਿਰਵਾਣ ਹਾਂ !
ਮੈਂ ਮੀਤ ਹਾਂ , ਪ੍ਰੀਤ ਹਾਂ,
ਮੈਂ ਪਿਆਰ ਹਾਂ , ਮੈਂ ਗੀਤ ਹਾਂ ,
ਸੁਰਿੰਦ ਹਾਂ, ਸੁਰ ਤਾਲ ਹਾਂ,
ਗੂੰਜ ਹਾਂ , ਤੇ ਮੈਂ ਹੀ ਅਨਹਦ ਨਾਦ ਹਾਂ !
ਮੈਂ ਪਿਆਰ ਹਾਂ , ਮੈਂ ਗੀਤ ਹਾਂ ,
ਸੁਰਿੰਦ ਹਾਂ, ਸੁਰ ਤਾਲ ਹਾਂ,
ਗੂੰਜ ਹਾਂ , ਤੇ ਮੈਂ ਹੀ ਅਨਹਦ ਨਾਦ ਹਾਂ !
*
ਚਿੱਤਰਕਾਰ :
Saili Balwinder
Saili Balwinder
*
ਜਸਮੇਰ ਸਿੰਘ ਲਾਲ
03/04/2012
ਜਸਮੇਰ ਸਿੰਘ ਲਾਲ
03/04/2012
ਦੁਬਾਰਾ ਦੋਸਤਾਂ ਦੀ ਨਜ਼ਰ
11/11/2014

No comments:
Post a Comment