Monday, 2 February 2015

ਕੇਹਾ ਪਲ ,
ਇਹ ਕੇਹਾ ਸੱਲ੍ਹ ,
ਕੇਹੀ ਸਿਰਜਣਾ
ਤੂੰ ਕੇਹਾ ਸਿਰਜਣਹਾਰ ,
ਦਿਲ ਭਰਿਆ ,
ਅੱਖੀਏਂ ਲਹੂ ਤਦ ਝਰਦਾ ਹੈ !
ਆਸਮਾਨ ਵੀ ,
ਅੱਗ ਚ’ ਸੜਦਾ ਹੈ ,
ਆਦਮ ਵੀ ,
ਮਾਤਮ ਕਰਦਾ ਹੈ ,
ਕੋਈ ਤਾਰਾ
ਅੰਬਰੋਂ ਜਦ ਕੱਚਾ ਝੜਦਾ ਹੈ ,
ਕੋਈ ਪਾਂਧੀ ,
ਧਰਤੀਓਂ ਜਦ ਅੱਧਵਾਟੇ ਮੁੜਦਾ ਹੈ !
ਜਸਮੇਰ ਸਿੰਘ ਲਾਲ
30/01/2015

No comments:

Post a Comment