ਧੰਨਵਾਦ ਤੇ ਵਧਾਈ
*
ਸੁਨੱਖੇ ਦਿਲਾਂ ਵਾਲੇ ਦੋਸਤੋ , ਪਿਛਲੇ ਬੀਤੇ ਇਸ ਤਿਓਹਾਰਾਂ ਭਰੇ ਹਫਤੇ ਅੰਦਰ , ਮੈਂ ਕਈ ਰੁਝੇਵਿਆਂ ਦੀ ਵਜਾਹ ਕਰ ਕੇ , ਫੇਸਬੁੱਕ ਉੱਪਰ ਆਪਣੀ ਹਾਜ਼ਰੀ ਨਹੀਂ ਭਰ ਸਕਿਆ ! ਇਸ ਅਰਸੇ ਅੰਦਰ , ਓਹ ਦੋਸਤ ,ਜਿੰਨ੍ਹਾਂ ਦੇ ਜਨਮ ਦਿਨ ਸਨ , ਸ਼ਾਦੀਆਂ ਦੀਆਂ ਸਾਲਗਿਰਾਹਵਾਂ ਸਨ ਜਾਂ ਸ਼ਾਦੀ ਦੀ ਰਸਮ ਅਧੀਨ , ਜੀਵਨ ਸਾਥ ਦੇ ਪਵਿੱਤਰ ਅਹਿਦਨਾਮਿਆਂ ਵਿੱਚ ਜੁੜੇ ਹਨ .... ਮੈਂ ਉਂਨ੍ਹਾਂ ਸਾਰਿਆਂ ਨੂੰ ਆਪਣੇ ਵਲੋਂ ਦਿਲੀ ਮੁਬਾਰਕਬਾਦ ਭੇਜਦਾ ਹਾਂ ! ਤੁਹਾਡੇ ਸਾਰਿਆਂ ਦੀ ਜ਼ਿੰਦਗੀ ਦੇ ਬੀਤਦੇ ਹਰ ਇੱਕ ਪਲ, ਹਰ ਇੱਕ ਸਾਹ ਅੰਦਰ, ਅਮਨ ,ਖੁਸ਼ਹਾਲੀ , ਸੰਤੁਸ਼ਟੀ , ਤੰਦਰੁਸਤੀ , ਸਾਂਝ ਅਤੇ ਪਿਆਰ ਦੀ ਭਰਮਾਰ ਹੋਂਦ ਵਾਸਤੇ ਦੁਆ ਕਰਦਾ ਹਾਂ !
*
ਸੁਨੱਖੇ ਦਿਲਾਂ ਵਾਲੇ ਦੋਸਤੋ , ਪਿਛਲੇ ਬੀਤੇ ਇਸ ਤਿਓਹਾਰਾਂ ਭਰੇ ਹਫਤੇ ਅੰਦਰ , ਮੈਂ ਕਈ ਰੁਝੇਵਿਆਂ ਦੀ ਵਜਾਹ ਕਰ ਕੇ , ਫੇਸਬੁੱਕ ਉੱਪਰ ਆਪਣੀ ਹਾਜ਼ਰੀ ਨਹੀਂ ਭਰ ਸਕਿਆ ! ਇਸ ਅਰਸੇ ਅੰਦਰ , ਓਹ ਦੋਸਤ ,ਜਿੰਨ੍ਹਾਂ ਦੇ ਜਨਮ ਦਿਨ ਸਨ , ਸ਼ਾਦੀਆਂ ਦੀਆਂ ਸਾਲਗਿਰਾਹਵਾਂ ਸਨ ਜਾਂ ਸ਼ਾਦੀ ਦੀ ਰਸਮ ਅਧੀਨ , ਜੀਵਨ ਸਾਥ ਦੇ ਪਵਿੱਤਰ ਅਹਿਦਨਾਮਿਆਂ ਵਿੱਚ ਜੁੜੇ ਹਨ .... ਮੈਂ ਉਂਨ੍ਹਾਂ ਸਾਰਿਆਂ ਨੂੰ ਆਪਣੇ ਵਲੋਂ ਦਿਲੀ ਮੁਬਾਰਕਬਾਦ ਭੇਜਦਾ ਹਾਂ ! ਤੁਹਾਡੇ ਸਾਰਿਆਂ ਦੀ ਜ਼ਿੰਦਗੀ ਦੇ ਬੀਤਦੇ ਹਰ ਇੱਕ ਪਲ, ਹਰ ਇੱਕ ਸਾਹ ਅੰਦਰ, ਅਮਨ ,ਖੁਸ਼ਹਾਲੀ , ਸੰਤੁਸ਼ਟੀ , ਤੰਦਰੁਸਤੀ , ਸਾਂਝ ਅਤੇ ਪਿਆਰ ਦੀ ਭਰਮਾਰ ਹੋਂਦ ਵਾਸਤੇ ਦੁਆ ਕਰਦਾ ਹਾਂ !
ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ,. ਮੇਰੇ ਵਲੋਂ ਪੋਸਟ ਕੀਤੀਆਂ ਰਚਨਾਵਾਂ ਨੂੰ ਤੁਸੀਂ ਆਪਣੇ ਹੁਲਾਸ ਭਰੇ ਹੁੰਘਾਰਿਆਂ ਦੇ ਨਾਲ ਪਿਆਰਿਆ ਦੁਲਾਰਿਆ ! ਤੁਹਾਡੇ ਵਲੋਂ ਲਿਖੇ ਗਏ ਹਰ ਇੱਕ ਅੱਖਰ ਨੂੰ ਮੈਂ ਅੱਖਾਂ ਨੂੰ ਛੁਹਾ , ਆਪਣੇ ਦਿਲ ਵਿੱਚ , ਇੱਕ ਖਜ਼ਾਨੇ ਦੀ ਤ੍ਰਾਂਹ ਸੰਭਾਲ ਲਿਆ ਹੈ ! ਤੁਹਾਡੇ ਹੁੰਘਾਰੇ ਹੀ ਮੇਰੀ ਅਸਲੀ ਅਮੀਰੀ ਹਨ ! ਤੁਸੀਂ ਸਾਰੇ ਮੇਰਾ ਪਰੀਵਾਰ ਹੋ ! ਜ਼ਿੰਦਗੀ ਦੀ ਸੁੰਨ ਵਿੱਚ ਜੋ ਗੁਆਇਆ ਸੀ , ਓਹ ਮੈਂ ਤੁਹਾਡੇ ਚੰਗੇ ਇਨਸਾਨਾਂ ਦੀ ਸੁਹਬਤ ਵਿੱਚੋਂ ਪਾਇਆ ਹੈ ! ਤੁਹਾਡੀ ਅਪਣੱਤ ਸਦਕੇ , ਮੈਂ ਆਪਣੇ ਆਪ ਨੂੰ ਭਰਿਆ ਭਰਿਆ ਮਹਿਸੂਸ ਕਰਦਾ ਹਾਂ ! ਤੁਹਾਨੂੰ ਸਾਰਿਆਂ ਨੂੰ ਮੈਂ ਆਪਣਾ ਭਾਵ-ਭਿੰਨਾਂ ਧੰਨਵਾਦ ਭੇਜਦਾ ਹਾਂ !
ਅੱਜ ਇਸ ਨਵੇਂ ਚੜ੍ਹੇ ਸਾਲ ਦੀਆਂ ਬਰੂਹਾਂ ਉੱਤੇ ਖੜ੍ਹ ਕੇ , ਮੈਂ ਇਸ ਵਰ੍ਹੇ ਦੀ ਆਪਣੀ ਪਹਿਲੀ ਰਚਨਾਂ , ਤੁਹਾਡੀ ਸਾਰਿਆਂ ਦੀ ਨਜ਼ਰ ਕਰਦਾ ਹਾਂ ! ਮੇਰੀ ਕਲਮ ਨੂੰ ਹਮੇਸ਼ਾ ਇਸੇ ਤ੍ਰਾਂਹ ਆਸ਼ੀਰਵਾਦ ਮਿਲਦਾ ਰਹੇ , ਤੁਹਾਡੇ ਵਲੋਂ ਮੇਰੇ ਉੱਪਰ ਕੀਤੇ ਜਾਣ ਵਾਲੀ , ਇਸ ਰਹਿਮਤ ਭਰੇ ਪ੍ਰਸਾਦ ਨੂੰ ਪਾਉਣ ਦੀ ਅਰਜੋਈ ਕਰਦਾ ਹਾਂ ! ਤੁਸੀਂ ਯੁਗ ਯੁਗ ਜੀਵੋ !
***
ਫੇਰ ਕਿਸੇ, ਮੇਰੀ ਰਾਤ ਦੇ ਮੱਥੇ ,
ਚੰਨ-ਦੌਣੀ ਦਾ ਟਿੱਕਾ ਜੜਿਆ ,
ਫੇਰ ਕਿਸੇ ਦਹਿਲੀਜ਼ ਮੇਰੀ ਤੇ ,
ਕਿਰਨਾ ਦਾ ਇੱਕ , ਬੋਹੀਆ ਧਰਿਆ ,
***
ਫੇਰ ਕਿਸੇ, ਮੇਰੀ ਰਾਤ ਦੇ ਮੱਥੇ ,
ਚੰਨ-ਦੌਣੀ ਦਾ ਟਿੱਕਾ ਜੜਿਆ ,
ਫੇਰ ਕਿਸੇ ਦਹਿਲੀਜ਼ ਮੇਰੀ ਤੇ ,
ਕਿਰਨਾ ਦਾ ਇੱਕ , ਬੋਹੀਆ ਧਰਿਆ ,
ਕੌਣ ਸੀ ਜਿਸਦੀ ਪੈਛਲ ਆਈ ,
ਕੌਣ ਸੀ , ਜਿਸ ਅੱਜ ਦਰ ਖੜਕਾਇਆ ,
ਕੌਣ ਸੀ ਜੋ ਮੇਰੇ ਸਾਹੀਂ ਰਚਿਆ ,
ਕੌਣ ਸੀ , ਜਿਸ ਅੱਜ ਦਿਲ ਧੜਕਾਇਆ ,
ਕੌਣ ਸੀ , ਜਿਸ ਅੱਜ ਦਰ ਖੜਕਾਇਆ ,
ਕੌਣ ਸੀ ਜੋ ਮੇਰੇ ਸਾਹੀਂ ਰਚਿਆ ,
ਕੌਣ ਸੀ , ਜਿਸ ਅੱਜ ਦਿਲ ਧੜਕਾਇਆ ,
ਕੌਣ ਸੀ ਜਿਸ ਮੇਰੀ ਖੱਡੀ ਉੱਤੇ ,
ਤਕਦੀਰਾਂ ਦਾ ਤਾਣਾ ਬੁਣਿਆ ,
ਵੇਖ ਰਹੀ ਮੈਂ ਹੱਥ ਦੀਆਂ ਲੀਕਾਂ,
ਕੌਣ ਸੀ ਜਿਸ , ਸਰਨਾਵਾਂ ਖੁਣਿਆਂ ,
ਤਕਦੀਰਾਂ ਦਾ ਤਾਣਾ ਬੁਣਿਆ ,
ਵੇਖ ਰਹੀ ਮੈਂ ਹੱਥ ਦੀਆਂ ਲੀਕਾਂ,
ਕੌਣ ਸੀ ਜਿਸ , ਸਰਨਾਵਾਂ ਖੁਣਿਆਂ ,
ਲੈ ਫੁਲਕਾਰੀ ਹੱਥਾਂ ਦੇ ਵਿੱਚ ,
ਰੇਸ਼ਮ ਦਾ ਜਿਸ , ਤੋਪਾ ਭਰਿਆ ,
ਕੌਣ ਸੀ ਜਿਸ ਮੇਰੇ ਸਿਰ ਦੇ ਉੱਤੇ ,
ਤਾਰਿਆਂ ਦਾ , ਚੰਦੋਆ ਤਣਿਆਂ,
ਰੇਸ਼ਮ ਦਾ ਜਿਸ , ਤੋਪਾ ਭਰਿਆ ,
ਕੌਣ ਸੀ ਜਿਸ ਮੇਰੇ ਸਿਰ ਦੇ ਉੱਤੇ ,
ਤਾਰਿਆਂ ਦਾ , ਚੰਦੋਆ ਤਣਿਆਂ,
ਕੌਣ ਸੀ ਜਿਸ ਮੇਰੀ ਵੀਣੀ ਉੱਤੇ ,
ਕੇਸਰ-ਰੁੱਤ ਦਾ ਗਾਨਾਂ ਬੰਨ੍ਹਿਆਂ ,
ਕਿਸ ਮੈਨੂੰ ਅੱਜ ਮਾਈਏਂ ਪਾਇਆ ,
ਕਿਸ ਮੈਨੂੰ ਅੱਜ ਖਾਰੇ ਲਾਹਿਆ ,
ਕੇਸਰ-ਰੁੱਤ ਦਾ ਗਾਨਾਂ ਬੰਨ੍ਹਿਆਂ ,
ਕਿਸ ਮੈਨੂੰ ਅੱਜ ਮਾਈਏਂ ਪਾਇਆ ,
ਕਿਸ ਮੈਨੂੰ ਅੱਜ ਖਾਰੇ ਲਾਹਿਆ ,
ਕਿਸ ਜੋਗੀ ਮੇਰੀ ਸੁੰਨ ਦੇ ਕੰਨੀ ,
ਵਸਲਾਂ ਦਾ ਇੱਕ ਮੰਤਰ ਪੜ੍ਹਿਆ ,
ਕੌਣ ਸੀ ਓਹ , ਜਿਸ ਤਲੀ ਮੇਰੀ ਤੇ ,
ਮੁਹੱਬਤ ਦਾ ਇੱਕ , ਅੱਖਰ ਧਰਿਆ ,
ਵਸਲਾਂ ਦਾ ਇੱਕ ਮੰਤਰ ਪੜ੍ਹਿਆ ,
ਕੌਣ ਸੀ ਓਹ , ਜਿਸ ਤਲੀ ਮੇਰੀ ਤੇ ,
ਮੁਹੱਬਤ ਦਾ ਇੱਕ , ਅੱਖਰ ਧਰਿਆ ,
ਫੇਰ ਕਿਸੇ, ਮੇਰੀ ਰਾਤ ਦੇ ਮੱਥੇ ,
ਚੰਨ-ਦੌਣੀ ਦਾ ਟਿੱਕਾ ਜੜਿਆ ,
ਫੇਰ ਕਿਸੇ ਦਹਿਲੀਜ਼ ਮੇਰੀ ਤੇ ,
ਕਿਰਨਾ ਦਾ ਇੱਕ , ਬੋਹੀਆ ਧਰਿਆ ,
ਚੰਨ-ਦੌਣੀ ਦਾ ਟਿੱਕਾ ਜੜਿਆ ,
ਫੇਰ ਕਿਸੇ ਦਹਿਲੀਜ਼ ਮੇਰੀ ਤੇ ,
ਕਿਰਨਾ ਦਾ ਇੱਕ , ਬੋਹੀਆ ਧਰਿਆ ,
*
ਪਿਆਰ ਮੁਹੱਬਤ ਤੇ ਜ਼ਿੰਦਗੀ ਮੁਬਾਰਕ ਦੋਸਤੋ !
ਪਿਆਰ ਮੁਹੱਬਤ ਤੇ ਜ਼ਿੰਦਗੀ ਮੁਬਾਰਕ ਦੋਸਤੋ !
*
ਬੋਹੀਆ = ਛਿੱਕੂ , ਛੋਟੀ ਟੋਕਰੀ
ਦੌਣੀ = ਇਕ ਗਹਿਣਾ ਜੋ ਔਰਤਾਂ ਮੱਥੇ 'ਤੇ ਲਗਾਉਦੀਆਂ ਹਨ, ਜੜਾਉ ਟਿੱਕਾ
ਚੰਦੋਆ = ਵਿਆਹ ਵੇਲੇ ਮਾਈਏਂ ਪਾਉਣ ਜਾਂ ਖਾਰੇ ਲਾਹੁਣ ਸਮੇਂ ਲਾੜੇ ਲਾੜੀ ਦੇ ਸਿਰ ਤੇ ਤਾਣੀ ਜਾਣ ਵਾਲੀ ਸੂਹੇ ਰੰਗ ਦੀ ਚਾਦਰ ਜਾਂ ਫੁਲਕਾਰੀ
ਖਾਰਿਓਂ ਲਾਹੁਣਾ =ਵਿਆਹ ਵਾਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਮੁੰਡੇ ਜਾਂ ਕੁੜੀ ਦੀ ਨ੍ਹਾਈ-ਧੋਈ ਦੀ ਰਸਮ ਹੁੰਦੀ ਹੈ। ਮਾਮਾ, ਭਾਣਜੇ-ਭਾਣਜੀ ਨੂੰ ਖਾਰਿਓਂ ਲਾਹੁੰਦਾ ਹੈ।
*
ਜਸਮੇਰ ਸਿੰਘ ਲਾਲ
09/01/2015
ਜਸਮੇਰ ਸਿੰਘ ਲਾਲ
09/01/2015
No comments:
Post a Comment