Monday, 2 February 2015

ਸੋਚ ਸੁੰਨ ਹੈ , ਹਵਾ ਚੁੱਪ ਹੈ , ਬਹੁਤ ਉਦਾਸੀ ਹੈ ਦਿਲਾਂ ਵਿੱਚ , ਤੇਰੇ ਬਗੈਰ ,
ਕੌਣ ਛੋਹੇਗਾ ਦਿਲਾਂ ਨੂੰ , ਕਹੇਗਾ ਗਜ਼ਲ ਹੁਣ ਕੌਣ, ਤੇਰੇ ਵਾਂਗ, ਤੇਰੇ ਬਗੈਰ !
ਬਹੁਤ ਸੁਖਨਵਰ ਆਉਣਗੇ , ਗਜ਼ਲ ਕਹਿਣਗੇ , ਕਹਿਕੇ ਚਲੇ ਜਾਣਗੇ , ਤੇਰੇ ਸ਼ਹਿਰ ,
ਡੁਸਕਦੀ ਪੀੜ ਨੂੰ , ਚੁੱਕ ਢਾਕ ਤੇ ਵਰਾਏਗਾ ਹੁਣ ਕੌਣ ... ਤੇਰੇ ਵਾਂਗ , ਤੇਰੇ ਸ਼ਹਿਰ !!
*
ਸੁਖਦਰਸ਼ਣ ਜੀ ਬਹੁਤ ਯਾਦ ਆਓਗੇ ਤੁਸੀਂ ! ਤੁਹਾਨੂੰ ਰੂ -ਬਰੂ ਹੋ ਕੇ ਨਾ ਮਿਲ ਸਕਣ ਦਾ ਬਗੋਚਾ ਹਮੇਸ਼ਾ ਕਾਲਜੇ ਵਿੱਚ ਹੌਲ ਬਣਕੇ ਤਾ ਜ਼ਿੰਦਗੀ ਚੁਭ੍ਹਦਾ ਰਵ੍ਹੇਗਾ ! ਤੁਸੀਂ ਉਂਨ੍ਹਾਂ ਚੰਗੀਆਂ ਸ਼ਖਸੀਅਤਾਂ ਵਿੱਚੋਂ ਸੌ , ਜਿੰਨ੍ਹਾਂ ਨਾਲ ਮਿਲ ਬੈਠਣ ਵਾਸਤੇ ਰੂਹਾਂ ਹਮੇਸ਼ਾ ਲੋਚਦੀਆਂ ਹਨ !
ਸੁਖਦਰਸ਼ਣ ਧਾਲੀਵਾਲ ਜੀ ਦੇ ਏਸ ਪਰਿਵਾਰਕ ਸਦਮੇਂ ਦੇ ਦੁੱਖ ਵਿੱਚ ਸ਼ਾਮਲ ਹਾਂ !
ਪਿਆਰੇ ਦੋਸਤੋ ਆਪਾਂ ਸਾਰਿਆਂ ਨੇਂ ਇੱਕ ਚੰਗੇ ਇਨਸਾਨ , ਅਜ਼ੀਮ ਸ਼ਾਇਰ ਅਤੇ ਇੱਕ ਚੰਗੇ ਦੋਸਤ ਨੂੰ ਗੁਆ ਲਿਆ ਹੈ ! ਹੋਣੀ ਦੀ ਇਸ ਭਾਵੀ ਨੂੰ ਸਵੀਕਾਰ ਕਰਦੇ ਹੋਏ , ਜ਼ਿੰਦਗੀ ਦੀ ਇਸ ਧਾਰਾ ਅੱਗੇ ਸੀਸ ਨਿਵਾਉਂਦੇ ਹਾਂ !
*
ਚਿੱਤਰਕਾਰ : Saili BalwinderSaili 's Art land
*
ਜਸਮੇਰ ਸਿੰਘ ਲਾਲ
28/01/2015

No comments:

Post a Comment