ਓਹ ਘਰਾਂ ਵਾਲੇ ਹੋ ਕੇ ਵੀ ਘਰੋਂ ਉੱਜੜੇ ਰਹੇ ,
ਅਸੀਂ ਉੱਜੜੇ ਵੀ ਦਿਲਾਂ ਨਾਲ ਜੁੜਦੇ ਰਹੇ !!
ਅਸੀਂ ਉੱਜੜੇ ਵੀ ਦਿਲਾਂ ਨਾਲ ਜੁੜਦੇ ਰਹੇ !!
ਇਲ੍ਹਾਂ ਗਿੱਧ੍ਹਾਂ ਦੇ ਝੁੰਡ ਆਲ੍ਹਣੇ ਸਾਡੇ ਉੜਦੇ ਰਹੇ
ਖੂਨੀ ਦਰਿੰਦੇ ਆਲ੍ਹਣੇ ਦੇ ਬੋਟਾਂ ਨੂੰ ਡੁੰਗਦੇ ਰਹੇ !
ਖੂਨੀ ਦਰਿੰਦੇ ਆਲ੍ਹਣੇ ਦੇ ਬੋਟਾਂ ਨੂੰ ਡੁੰਗਦੇ ਰਹੇ !
ਓਹ ਮਿੱਠੇ ਬੂਬੇ , ਜ਼ਹਿਰੀ , ਤੁੰਮੇ ਸਿੰਮਦੇ ਰਹੇ ,
ਸਾਨੂੰ ਮਿਸ਼ਰੀ ਦੀ ਡਲੀ ਕਹਿ , ਲੋਕੀ ਚੁੰਮਦੇ ਰਹੇ !
ਸਾਨੂੰ ਮਿਸ਼ਰੀ ਦੀ ਡਲੀ ਕਹਿ , ਲੋਕੀ ਚੁੰਮਦੇ ਰਹੇ !
ਤਮੀਜ਼ ਆਪੋ ਆਪਣੀ , ਤਹਿਜ਼ੀਬ ਆਪੋ ਆਪਣੀ ,
ਫਕੀਰ ਨਾਨਕ ਦੇ ਜਾਏ , ਅਬਲਾ ਨਾਰੀ ਲਈ ਖੜ੍ਹਦੇ ਰਹੇ !!
ਫਕੀਰ ਨਾਨਕ ਦੇ ਜਾਏ , ਅਬਲਾ ਨਾਰੀ ਲਈ ਖੜ੍ਹਦੇ ਰਹੇ !!
*
*
ਤੁੰਮਿਆਂ ਦੀ ਕੌੜ ਵਿੱਚ ਵੀ ,
ਮੇਰੇ ਵਾਸਤੇ ਜ਼ਿੰਦਗੀ ਦੀ ਮਾਖਿਓਂ ਵੰਡਣ ਵਾਲੇ ...
ਨਿਘ੍ਹੇ ਦਿਲਾਂ ਵਾਲੇ ਦੋਸਤੋ , ਤੁਹਾਡਾ ਸਭ੍ਹਨਾ ਦਾ ਧੰਨਵਾਦ ....
ਤੁਹਾਨੂੰ ਸਭ੍ਹਨਾ ਨੂੰ ਇਹ ਕ੍ਰਿਸਮਸ ਦਾ ਖੁਸ਼ੀਆਂ ਭਰਿਆ ਤਿਓਹਾਰ ਮੁਬਾਰਕ
*
ਤੁੰਮਿਆਂ ਦੀ ਕੌੜ ਵਿੱਚ ਵੀ ,
ਮੇਰੇ ਵਾਸਤੇ ਜ਼ਿੰਦਗੀ ਦੀ ਮਾਖਿਓਂ ਵੰਡਣ ਵਾਲੇ ...
ਨਿਘ੍ਹੇ ਦਿਲਾਂ ਵਾਲੇ ਦੋਸਤੋ , ਤੁਹਾਡਾ ਸਭ੍ਹਨਾ ਦਾ ਧੰਨਵਾਦ ....
ਤੁਹਾਨੂੰ ਸਭ੍ਹਨਾ ਨੂੰ ਇਹ ਕ੍ਰਿਸਮਸ ਦਾ ਖੁਸ਼ੀਆਂ ਭਰਿਆ ਤਿਓਹਾਰ ਮੁਬਾਰਕ
*
ਜਸਮੇਰ ਸਿੰਘ ਲਾਲ
25/12/2014
ਜਸਮੇਰ ਸਿੰਘ ਲਾਲ
25/12/2014
No comments:
Post a Comment