Monday, 29 December 2014

ਉਂਨ੍ਹਾਂ ਨਿਘ੍ਹੀਆਂ ਮੁਹਬੱਤਾਂ ਨੂੰ , ਲੋਚਦੇ ਰਹੇ ,
ਯਾਦਾਂ ਤੇਰੀਆਂ ਚ’ ਡੁੱਬੇ ਤੈਨੂੰ , ਲਭ੍ਹਦੇ ਰਹੇ ...ਅੱਜ ਤਾਰਿਆਂ ਦੇ ਰਾਹ ਦੇ ਉੱਤੇ !
ਜਾਗਦੇ ਰਹੇ , ਨਿਹਾਰਦੇ ਰਹੇ ,
ਤੇਰੇ ਮੁੱਖ ਨੂੰ , ਨੀਝ੍ਹ ਲਾ ਲਾ , ਤੱਕਦੇ ਰਹੇ... ... ਅੱਜ ਤਾਰਿਆਂ ਦੇ ਰਾਹ ਉੱਤੇ !
ਸੁਨਹਿਰੀ ਝੀਲ ਕੰਢੇ ਬੈਠ , ਚਿੱਤ ਫੋਲਦੇ ਰਹੇ ,
ਉਂਨ੍ਹਾਂ ਠਹਿਰ ਚੁੱਕੇ ਪਾਣੀਆਂ ਨੂੰ , ਛੋਲਦੇ ਰਹੇ ... ..ਅੱਜ ਤਾਰਿਆਂ ਦੇ ਰਾਹ ਉੱਤੇ !
ਸਾਹ ਸੁੱਕਦੇ ਰਹੇ , ਬੋਲ ਮੁੱਕਦੇ ਰਹੇ ,
ਹੌਕੇ ਹ੍ਹਾਵਿਆਂ ਦੇ ਥਾਲ ਅਸੀਂ , ਰੱਖਦੇ ਰਹੇ ... .... ਅੱਜ ਤਾਰਿਆਂ ਦੇ ਰਾਹ ਉੱਤੇ !
ਉਡੀਕਦੇ ਰਹੇ , ਤੈਨੂੰ ਸੱਦਦੇ ਰਹੇ ,
ਪੀੜ ਚੁੰਗ, ਚੁੰਗ ਭਰ , ਅਸੀਂ, ਦੱਬਦੇ ਰਹੇ ...ਅੱਜ ਤਾਰਿਆਂ ਦੇ ਰਾਹ ਦੇ ਉੱਤੇ !
ਸਤਾਉਂਦੀ ਰਹੀ , ਜੁਦਾਈ , ਰੁਆਉਂਦੀ ਰਹੀ ,
ਇਹਦੇ ਬੁੱਲ੍ਹਾਂ ਉੱਤੇ ਨਾਮ ਤੇਰਾ, ਧਰਦੇ ਰਹੇ ... ਅੱਜ ਤਾਰਿਆਂ ਦੇ ਰਾਹ ਦੇ ਉੱਤੇ !
ਉਂਨ੍ਹਾਂ ਨਿਘ੍ਹੀਆਂ ਮੁਹਬੱਤਾਂ ਨੂੰ , ਲੋਚਦੇ ਰਹੇ ,
ਯਾਦਾਂ ਤੇਰੀਆਂ ਚ’ ਡੁੱਬੇ ਤੈਨੂੰ , ਲਭ੍ਹਦੇ ਰਹੇ ...ਅੱਜ ਤਾਰਿਆਂ ਦੇ ਰਾਹ ਦੇ ਉੱਤੇ !
*
ਜਸਮੇਰ ਸਿੰਘ ਲਾਲ
14/11/2014

No comments:

Post a Comment