Wednesday, 31 December 2014

ਨਵਾਂ ਸਾਲ ਮੁਬਾਰਕ 2015

ਮਰਦ ਅਤੇ ਔਰਤ , ਹਾਣੀ ਅਤੇ ਸਮਕਾਲੀ , ਬੱਚਿਆਂ ਅਤੇ ਬੱਚੀਆਂ ਵਰਗੇ, ਸੁਨੱਖੇ ਦਿਲਾਂ ਵਾਲੇ , ਮੇਰੇ ਤਮਾਮ ਦੋਸਤੋ ... ... ਜੇ ਕਰ ਮੈਂ ਅੱਜ , ਇਸ ਫੇਸਬੁੱਕ ਦੇ ਮੰਚ ਅਤੇ ਤੁਹਾਡੇ ਦਿਲਾਂ ਅੰਦਰ ਵਿਰਾਜਮਾਨ ਹੋਣ ਦੇ ਕਾਬਲ  ਹੋ ਸਕਿਆਂ ਹਾਂ ਤਾਂ,  ਇਹ ਸਭ੍ਹ ਤੁਹਾਡੀ ਹੀ ਦੇਣ ਹੈ ! ਮੈਂ ਇੱਥੇ ਕਦੀ ਨਾ ਹੁੰਦਾ ਜੇ ਕਰ ਤੁਸਾਂ ਮੈਨੂੰ ਆਪਣੇ ਦਿਲਾਂ ਵਿੱਚ ਥਾਂਹ ਨਾ ਦਿੱਤੀ ਹੁੰਦੀ !

ਪੂਰੀ ਦੁਨੀਆਂ ਦੇ ਨਾਲ ਨਾਲ , ਇਸ ਜਾ ਰਹੇ ਸਾਲ ਨੂੰ ਅਲਵਿਦਾ ਆਖਦੇ ਹੋਏ , ਮੈਂ ਵੀ ਤੁਹਾਨੂੰ ਸਭ੍ਹਨਾ ਨੂੰ , ਆਪਣਾ ਸਤਿਕਾਰ , ਮੁਹਬੱਤ , ਪਿਆਰ ਅਤੇ ਹਾਰਦਿਕ ਧੰਨਵਾਦ ਭੇਜਦਾ ਹਾਂ ! ਕੁਦਰਤ ਤੁਹਾਡੇ ਸਭ੍ਹਨਾ ਵਾਸਤੇ , ਤੰਦਰੁਸਤੀ , ਖੁਸ਼ਹਾਲੀ ਅਤੇ ਕਾਮਯਾਬੀ ਲੈ ਕੇ ਆਵੇ ! ਤੁਹਾਡੀ ਆਉਣ ਵਾਲੀ ਉਮਰ ਦਾ ਹਰ ਇੱਕ ਦਿਨ , ਤੁਹਾਡੀ ਜ਼ਿੰਦਗੀ ਵਿੱਚ ਇੱਕ ਤਿਓਹਾਰ ਬਣ ਕੇ ਆਵੇ !! !

ਇਸ ਪੂਰੀ ਧਰਤੀ ਉੱਤੇ ਅਮਨ , ਆਪਸੀ ਸਾਂਝਾਂ ਅਤੇ ਪਿਆਰ ਮੁਹੱਬਤ ਦਾ ਅੰਮ੍ਰਿਤ ਵਰਤੇ ! ਧਰਤੀ ਦੇ ਹਰ ਖਿੱਤੇ ਚੋਂ ਗਰੀਬੀ ਅਤੇ ਅਨਪੜ੍ਹਤਾ ਦਾ ਖਾਤਮਾਂ ਹੋਵੇ ! ਸਾਰੀ ਲੋਕਾਈ ਇਸ ਧਰਤੀ ਉੱਪਰ , ਸਮੇਤ ਸਮੁੱਚੀ ਬਨਾਸਪਤੀ , ਹਵਾ ਪਾਣੀ , ਜਾਨਵਰ , ਪਸ਼ੁ ਪੰਛੀ ਅਤੇ ਇਨਸਾਨਾਂ ਦੇ ਇਨਸਾਨਾ ਵਿਚਕਾਰ , ਪਰਸਪਰ ਰਿਸ਼ਤਿਆਂ , ਇੰਨ੍ਹਾਂ ਦੀ ਹੋਂਦ , ਇੰਨ੍ਹਾਂ ਦੀ ਹਸਤੀ ਦੀ ਅਹਿਮੀਅਤ ਨੂੰ ਸਮਝਣ ਦੀ,  ਆਪਸੀ ਸਾਂਝ , ਪਿਆਰ  ਮੁਹੱਬਤ ਵਿੱਚ ਇਕੱਠਿਆਂ ਹੋ ਕੇ ਰਹਿਣ ਦੀ ਜੀਵਨ ਜਾਚ ਅਤੇ ਸੋਝੀ ਬਖਸ਼ੇ ! ਅਮੀਨ !

*
ਹਰ ਰਾਤ ਨੂੰ ਸਵੇਰ  ,
ਹਰ ਸਵੇਰ ਨੂੰ ਸੂਰਜ ,
ਹਰ  ਛਾਂ ਨੂੰ ਧੁੱਪ ,
ਤੇ ਹਰ ਧੁੱਪ ਨੂੰ ਰੁੱਖ  ,
ਹਰ ਜਾ ਰਹੇ ਸਮੇਂ ਨੂੰ ,
ਆ ਰਿਹਾ ਭਵਿੱਖ  ਮੁਬਾਰਕ !
ਜ਼ਿੰਦਗੀ ਨੂੰ ਜ਼ਿੰਦਗੀ ਮੁਬਾਰਕ ਦੋਸਤੋ !!

ਤੁਹਾਡੀ ਸਭ੍ਹਨਾ ਸੀ ਸੁੱਖ ਮੰਗਦਾ , ਤੁਹਾਡੇ ਹੀ ਦਿਲਾਂ ਦਾ ਹਿੱਸਾ


ਜਸਮੇਰ ਸਿੰਘ ਲਾਲ
31/12/2014

No comments:

Post a Comment