Wednesday, 29 April 2015

ਮੈਂ ਗੋਡੀ ਕਰ ਚੱਲਿਆਂ ,

ਮੈਂ ਗੋਡੀ ਕਰ ਚੱਲਿਆਂ ,
ਮੈਂ ਪਾਣੀ ਦੇ ਚੱਲਿਆਂ ,
ਇੱਕ ਢੇਰੀ ਕੰਡਿਆਂ ਦੀ ,
ਇੱਕ ਢੇਰੀ ਜੁੰਡਿਆਂ ਦੀ ,
ਇੱਕ ਪਾਸੇ ਲਾ ਚੱਲਿਆਂ ,
ਕਿਸੇ ਰੁਆ ਚੱਲਿਆਂ ,
ਤੇ ਕਿਸੇ ਹਸਾ ਚੱਲਿਆਂ ...
ਕੁਝ੍ਹ ਸਾਗਰ ਕਹਿਰਾਂ ਦੇ ,
ਕੁਝ੍ਹ ਦਰਿਆ ਜ਼ਹਿਰਾਂ ਦੇ ,
ਕੁਝ੍ਹ ਧੱਫੇ ਲਹਿਰਾਂ ਦੇ ,
ਮੈਂ ਪਿੰਡੇ ਲਾਹ ਚੱਲਿਆਂ ,
ਰੰਗਸ਼ਾਲਾ ਲਾ ਚੱਲਿਆਂ ,
ਮੈਂ ਰੰਗ ਵਿਛਾ ਚੱਲਿਆਂ ,
ਰੰਗ ਪਿਆਸੇ ਦਿਲਾਂ ਦੀਆਂ
ਮੈਂ , ਸਾਂਝ੍ਹਾਂ ਪੁਆ ਚੱਲਿਆਂ ,
ਕੁਝ੍ਹ ਹੂਕਾਂ ਦਿਲਾਂ ਦੀਆਂ ,
ਕੁਝ੍ਹ ਕਾਗਜ਼ , ਹਿਜਰਾਂ ਦੇ ,
ਕੁਝ੍ਹ ਥੱਬੇ ਨਜ਼ਮਾਂ ਦੇ,
ਕੁਝ੍ਹ ਪੰਡਾਂ ਗੀਤਾਂ ਦੀਆਂ ,
ਮਹਿਕਾਂ ਦੇ ਨਾਮ ਕਰਾ ਚੱਲਿਆਂ ...
ਮੈਂ ਵਕਤ ਦੇ ਪੰਨਿਆਂ ਤੇ ,
ਇਸ ਸਮੇਂ ਦੀ ਚਾਦਰ ਤੇ ,
ਕੁਝ੍ਹ ਚਿੱਤਰ ਵਾਹ ਚੱਲਿਆਂ ... !!!
***
ਚਿੱਤਰਕਾਰ : Saili Balwinder
ਜਸਮੇਰ ਸਿੰਘ ਲਾਲ
28/04/2015

No comments:

Post a Comment