Monday, 27 April 2015

ਆਂਦਰਾਂ ਚੋਂ ' ਜੰਮੇ, ਜੋ ਸੀ ਛਾਤੀਆਂ ਤੇ ਖੇਡੇ

ਆਂਦਰਾਂ ਚੋਂ ' ਜੰਮੇ, 
ਜੋ ਸੀ ਛਾਤੀਆਂ ਤੇ ਖੇਡੇ ,
ਰੂਹਾਂ ਵਿੱਚ ਰਚੇ,
ਜੋ ਸੀ ਸਾਹਾਂ ਚ' ਵਰੋਏ ,
ਆਪਣੇ ਹੀ ਦੇਣ
ਕਦੀ ਧੱਫੇ , ਕਦੀ ਠੇਡੇ ,
ਆਪਣੇ ਹੀ ਲਹੂ ,
ਕਿੰਝ੍ਹ ਗੈਰਾਂ ਵਾਂਗ ਹੋਏ ,
ਅਸੀਂ ਖੋਰੀ ਖੋਰੀ ਹੋਏ
ਕਿੰਝ੍ਹ ਪੋਰੀ ਪੋਰੀ ਹੋਏ ... ਤੁਹਾਨੂੰ ਕੀ ਦੱਸੀਏ...!!!
ਅਸੀਂ ਹਾਰ ਕੇ ਵੀ ਹੱਸੇ ,
ਅਸੀਂ ਜਿੱਤ ਕੇ ਵੀ ਰੋਏ ,
ਕਿੰਝ੍ਹ ਜ਼ਖਮ ਇਹ ਧੋਏ ,
ਕਿੰਝ ਹਾਦਸੇ ਲਕੋਏ , ਤੁਹਾਨੂੰ ਕੀ ਦੱਸੀਏ !
*
ਚਿੱਤਰਕਾਰ : Saili Balwinder
*
ਜਸਮੇਰ ਸਿੰਘ ਲਾਲ
21/04/2015

No comments:

Post a Comment