ਜ਼ਲਜ਼ਲੇ ਆਉਣਗੇ , ਰੁੱਤ ਜ਼ੁਲਮ ਦੀ ਹੈ ,
ਦਿੱਲੀ ਦਿਲਾਂ ਦੀ ਜਲਨ ਨੂੰ ਸਮਝਦੀ ਹੈ !!
ਦਿੱਲੀ ਦਿਲਾਂ ਦੀ ਜਲਨ ਨੂੰ ਸਮਝਦੀ ਹੈ !!
ਜੋ ਆਇਆ ਸੀ ਕੰਡਿਆਂ ਦਾ ਤਾਜ ਲਾਹੁਣ ਦੇ ਲਈ
ਕੰਡੇ ਨਿਗਲ ਰਹੇ ਓਸ ਨੂੰ , ਗੱਲ ਤਾਂ ਸ਼ਰਮ ਦੀ ਹੈ !!
ਕੰਡੇ ਨਿਗਲ ਰਹੇ ਓਸ ਨੂੰ , ਗੱਲ ਤਾਂ ਸ਼ਰਮ ਦੀ ਹੈ !!
ਔਹ ਲਟਕ ਗਿਆ ਸੱਚ ਦਰਖਤ ਦੇ ਟਾਹਣ ਉੱਤੋਂ ,
ਮੁਨਸਫ ਰੋਇਆ ਜ਼ਾਰੋ ਜ਼ਾਰ , ਗੱਲ ਤਾਂ ਮਰਨ ਦੀ ਹੈ !!
ਮੁਨਸਫ ਰੋਇਆ ਜ਼ਾਰੋ ਜ਼ਾਰ , ਗੱਲ ਤਾਂ ਮਰਨ ਦੀ ਹੈ !!
ਦੈਂਤ ਦਰੜ ਚੱਲਿਆ , ਮਾਨਵ ਨਿਗਲ ਚੱਲਿਆ ,
ਉੱਠੋ ਯਾਰੋ , ਕੁਝ੍ਹ ਕਰੀਏ , ਚਲੋ ਉੱਠੋ , ਗੱਲ ਸ਼ਰਮ ਦੀ ਹੈ , ਮਰਨ ਦੀ ਹੈ , ਗੱਲ ਤਾਂ ਹੁਣ ਕੁਝ੍ਹ ਕਰਨ ਦੀ ਹੈ !!
ਉੱਠੋ ਯਾਰੋ , ਕੁਝ੍ਹ ਕਰੀਏ , ਚਲੋ ਉੱਠੋ , ਗੱਲ ਸ਼ਰਮ ਦੀ ਹੈ , ਮਰਨ ਦੀ ਹੈ , ਗੱਲ ਤਾਂ ਹੁਣ ਕੁਝ੍ਹ ਕਰਨ ਦੀ ਹੈ !!
*
ਜਸਮੇਰ ਸਿੰਘ ਲਾਲ
25/04/2015
25/04/2015
No comments:
Post a Comment