ਦੋ ਸਵਾਲ
*
ਸਰਹੱਦਾਂ ਤੋਂ ,
ਰੱਬਾਂ ਦਿਆਂ ਯੱਭ੍ਹਾਂ ਤੋਂ ,
ਰੰਗਾਂ ਦਿਆਂ ਡੱਬਾਂ ਤੋਂ ,ਉਮਰਾਂ ਦੀਆਂ ਹੱਦਾਂ ਤੋਂ ,
ਜਾਤਾਂ ਦੀਆਂ ਢੇਰੀਆਂ , ਜਮਾਤਾਂ ਦੀਆਂ ਪੰਸੇਰੀਆਂ ,
ਬੋਲੀ ਦੀਆਂ ਵੰਡਾਂ ਤੋਂ ,
ਕੁਣਬੇ ਦੀਆਂ ਗੰਢਾਂ ਤੋਂ , ਧਰਮਾਂ ਦਿਆਂ ਡੰਗਾਂ ਤੋਂ ...
ਪਾਰ ਹੋ ਕੇ ਜਦੋਂ ਮੈਂ ਵੇਖਿਆ ... ਤਾਂ ਮੈਨੂੰ ਤੂੰ ਨਜ਼ਰ ਆਈ ...

ਐ ਜ਼ਿੰਦਗੀ !
ਤੂੰ ਐਨੇ ਓਟਿਆਂ ਪਿੱਛੇ ਕਿਓਂ ਰਹਿੰਦੀ ਹੈਂ ??
ਤੂੰ ਐਨੇ ਓਟਿਆਂ ਪਿੱਛੇ ਕਿਓਂ ਰਹਿੰਦੀ ਹੈਂ ??
ਧੁੱਪਾਂ ਨੂੰ , ਛਾਵਾਂ ਨੂੰ ,
ਹਵਾਵਾਂ ਨੂੰ , ਸਾਹਵਾਂ ਨੂੰ ,
ਖੁਸ਼ਬੂਆਂ , ਦੁਆਵਾਂ ਨੂੰ ,
ਚਾਨਣ ਦਿਆਂ ਰਾਹਵਾਂ ਨੂੰ ,
ਹਵਾਵਾਂ ਨੂੰ , ਸਾਹਵਾਂ ਨੂੰ ,
ਖੁਸ਼ਬੂਆਂ , ਦੁਆਵਾਂ ਨੂੰ ,
ਚਾਨਣ ਦਿਆਂ ਰਾਹਵਾਂ ਨੂੰ ,
ਐ ਜ਼ਿੰਦਗੀ !
ਲਕੀਰਾਂ ਦੀ ... ਇੰਨ੍ਹਾਂ ਜੰਜ਼ੀਰਾਂ ਦੀ ,
ਤੈਨੂੰ ਕਾਹਤੋਂ ਤੋਂ ਜ਼ਰੂਰਤ ਪੈ ਗਈ ??
*
ਜਸਮੇਰ ਸਿੰਘ ਲਾਲ
29/04/2015
ਲਕੀਰਾਂ ਦੀ ... ਇੰਨ੍ਹਾਂ ਜੰਜ਼ੀਰਾਂ ਦੀ ,
ਤੈਨੂੰ ਕਾਹਤੋਂ ਤੋਂ ਜ਼ਰੂਰਤ ਪੈ ਗਈ ??
*
ਜਸਮੇਰ ਸਿੰਘ ਲਾਲ
29/04/2015

No comments:
Post a Comment