Saturday, 9 May 2015

ਉੰਝ , ਬਾਕੀ ਠੀਕ ਠਾਕ ਹੈ

ਉੰਝ , ਬਾਕੀ ਠੀਕ ਠਾਕ ਹੈ ...
*
ਪੱਤਾਂ ਛੱਜਾਂ ਚ’ ਉਛਾੜ ,
ਕਰਨ ਇੱਜ਼ਤਾਂ ਖੁਆਰ ...
ਝੁੰਡ ਗਿਰਝਾਂ ਚੰਘਾੜ ,
ਨੋਚਣ ਕੁੱਖਾਂ ਦਾ ਮਾਸ ...
ਸੱਤਾ ਬੁੱਕਦੀ ਦਹਾੜ ,
ਚਾਰੇ ਪਾਸੇ ਮਾਰ ਧਾੜ ਹੈ ....
ਕਿੱਧਰੇ ਪੰਥ ਸਰਕਾਰ ,
ਕਿੱਧਰੇ ਸੰਤ ਸਰਕਾਰ ,
ਸਾਰੇ ਰਾਮ ਰਮਈਏ
ਸਾੜ੍ਹ ਸਤੀ ਦੇ ਸਰਾਪ ,
ਕਲ੍ਹ ਦੇ ਨਲੂਏ ਸਰਦਾਰ ,
ਅੱਜ ਬੁੱਚੜਾਂ ਦੀ ਧਾੜ ਹੈ ...
ਬਲਾਤਕਾਰ ,
ਬਲਾਤਕਾਰ ,
ਨਿੱਤ ਧੀਆਂ ਦਾ ਸੰਘ੍ਹਾਰ ,
ਵਿੱਚ ਅੱਗਾਂ ਤਾੜ੍ਹ ਤਾੜ੍ਹ ,
ਪਿਆ ਬਲਦਾ ਪੰਜਾਬ ਹੈ ...,
ਵਿੱਚ ਦੰਦਲਾਂ ਦੀ ਮਾਰ ,
ਪਈਆਂ ਰੋਣ ਜ਼ਾਰ ਜ਼ਾਰ ,
ਰੂਹਾਂ ਕਰਨ , ਵਿਰਲਾਪ ,
ਕੋਈ ਲਵੋ , ਸਾਡੀ ਸਾਰ ,
ਉੰਝ , ਬਾਕੀ ਠੀਕ ਠਾਕ ਹੈ ...
*
ਜਸਮੇਰ ਸਿੰਘ ਲਾਲ
03/05/2015

No comments:

Post a Comment