ਸਵਾਲਾਂ ਦੇ ਜਵਾਬ ਟੋਲਦੀਏ , ਕੁੜੀਏ ,
ਬਸ ਇਹੀ ਕਹਾਂਗਾ ,
ਤੇਰੇ ਸਾਰੇ ਸਵਾਲਾਂ ਦਾ ਜਵਾਬ ,
ਭਾਵੇਂ ਮੈਂ ਨਾ ਵੀ ਹੋਵਾਂ ,
ਪਰ ਤੇਰੀ ਰੂਹ ਦੇ ਨਾਲ ਜੁੜਾਂਗਾ ,
ਤੇਰੇ ਸਵਾਲਾਂ ਦੇ ਜਵਾਬਾਂ ਨੂੰ ਟੋਲਣ ਲਈ ,
ਇਸ ਧਰਤੀ ਦੇ ਬਿੱਖੜੇ ਰਾਹਾਂ ਉੱਤੇ ,
ਤੇਰੇ ਨਾਲ ਤੁਰਾਂਗਾ ,
ਨੀ ਸਵਾਲਾਂ ਦੇ ਜਵਾਬ ਟੋਲਦੀਏ ਕੁੜੀਏ ,
ਤੇਰੇ ਇੱਕ ਸਵਾਲ ਦਾ ਜਵਾਬ ,
ਤੇਰੀ ਇੱਕ ਖੋਜ ਦਾ ਹਾਸਲ ,
ਤਾਂ ਮੈਂ ਖੁਦ ਵੀ ਹਾਂ !
ਤੂੰ ਇੱਕ ਵਾਰ ,
ਮੈਨੂੰ ਨੀਝ ਲਾ ਕੇ ਵੇਖ ਤਾਂ ਸਹੀ ,
ਤੇਰੇ ਜਨਮਾਂ ਦੀ ਤ੍ਰਿਹਾਈ ,
ਤੇਰੀ ਪਿਆਸ ਦੀ ਪੂਰਕ ,
ਪਾਣੀ ਦੀ ਉਹ ਬੂੰਦ ,
ਉਸਦੀ ਬਹਿਰ ,
ਉਸ ਝਰਨੇ ਦੀ ਲਹਿਰ ,
ਤਾਂ ਮੈਂ ਖੁਦ ਹੀ ਹਾਂ !
ਤੂੰ ਆ ,
ਮੇਰਾ ਹੱਥ ਫੜ ਕੁੜੀਏ ,
ਤੇਰੀ ਰੂਹ ਦੇ ਨਾਲ ਜੁੜਾਂਗਾ ,
ਤੇਰੇ ਸਵਾਲਾਂ ਦੇ ਜਵਾਬਾਂ ਨੂੰ ਟੋਲਣ ਲਈ ,
ਇਸ ਧਰਤੀ ਦੇ ਬਿੱਖੜੇ ਰਾਹਾਂ ਉੱਤੇ ,
ਤੇਰੇ ਨਾਲ ਤੁਰਾਂਗਾ ,
ਨੀ ਸਵਾਲਾਂ ਦੇ ਜਵਾਬ ਟੋਲਦੀਏ ਕੁੜੀਏ !!
ਜਸਮੇਰ ਸਿੰਘ ਲਾਲ
05/05/ 2013
No comments:
Post a Comment