ਬੜਾ ਸੌਖਾ ਹੁੰਦਾ ਹੈ ,
ਘਰਾਂ ਦੇ ਗਮਲਿਆਂ ਵਿੱਚ ਉੱਗਣਾ !!
ਮਹਿਮਾਨ ਕਮਰਿਆਂ ,
ਵਿਹੜੇ ਦੀ ਚਾਰ ਦੀਵਾਰੀ ਵਿੱਚ ਸਜਣਾਂ !!
ਰਹੁ ਰੀਤਾਂ ,
ਰਸਮਾਂ ਦੀਆਂ , ਪਈਆਂ ਲੀਹਾਂ ਵਿੱਚ ਤੁਰਨਾਂ !!
ਬੜਾ ਔਖਾ ਹੁੰਦਾ ਹੈ ,
ਜੜ੍ਹਾਂ ਦਾ ਬਾਹਰ , ਧਰਤੀ ਵਿੱਚ ਖੁਭ੍ਹਣਾ !!
ਤੋੜ ਦਾਇਰਿਆਂ , ਤੇ
ਲਛਮਨ ਰੇਖਾਵਾਂ ਨੂੰ , ਨਵੇਂ ਰਸਤਿਆਂ ਦਾ ਘੜਨਾ !!
ਬਾਲ ਸੀਨਿਆਂ ਵਿੱਚ
ਅਜ਼ਾਦੀ ਦੇ ਦੀਵਿਆਂ ਨੂੰ , ਕਾਲੇ ਨ੍ਹੇਰਿਆਂ ਵਿੱਚ ਜਗਣਾ !!
ਜੀਰਾਂਦ , ਰੁੱਖਾਂ ਦੀ ਬਣ ,
ਮੌਸਮ ਦੀਆਂ ਭੱਠੀਆਂ ਵਿੱਚ ਝੁੱਲਣਾ !!
ਖਿਮਾਂ , ਫਕੀਰੀ , ਬੰਦਗੀ ,
ਨਾਲ ਮੁਰਸ਼ਦ ਦੇ ਜੁੜਨਾ , ਬਣ ਫੱਕਰ ਹੋ ਤੁਰਨਾ ,
*
ਬੜਾ ਔਖਾ ਹੁੰਦਾ ਹੈ !!
ਜਸਮੇਰ ਸਿੰਘ ਲਾਲ
05/05/2013
—
ਘਰਾਂ ਦੇ ਗਮਲਿਆਂ ਵਿੱਚ ਉੱਗਣਾ !!
ਮਹਿਮਾਨ ਕਮਰਿਆਂ ,
ਵਿਹੜੇ ਦੀ ਚਾਰ ਦੀਵਾਰੀ ਵਿੱਚ ਸਜਣਾਂ !!
ਰਹੁ ਰੀਤਾਂ ,
ਰਸਮਾਂ ਦੀਆਂ , ਪਈਆਂ ਲੀਹਾਂ ਵਿੱਚ ਤੁਰਨਾਂ !!
ਬੜਾ ਔਖਾ ਹੁੰਦਾ ਹੈ ,
ਜੜ੍ਹਾਂ ਦਾ ਬਾਹਰ , ਧਰਤੀ ਵਿੱਚ ਖੁਭ੍ਹਣਾ !!
ਤੋੜ ਦਾਇਰਿਆਂ , ਤੇ
ਲਛਮਨ ਰੇਖਾਵਾਂ ਨੂੰ , ਨਵੇਂ ਰਸਤਿਆਂ ਦਾ ਘੜਨਾ !!
ਬਾਲ ਸੀਨਿਆਂ ਵਿੱਚ
ਅਜ਼ਾਦੀ ਦੇ ਦੀਵਿਆਂ ਨੂੰ , ਕਾਲੇ ਨ੍ਹੇਰਿਆਂ ਵਿੱਚ ਜਗਣਾ !!
ਜੀਰਾਂਦ , ਰੁੱਖਾਂ ਦੀ ਬਣ ,
ਮੌਸਮ ਦੀਆਂ ਭੱਠੀਆਂ ਵਿੱਚ ਝੁੱਲਣਾ !!
ਖਿਮਾਂ , ਫਕੀਰੀ , ਬੰਦਗੀ ,
ਨਾਲ ਮੁਰਸ਼ਦ ਦੇ ਜੁੜਨਾ , ਬਣ ਫੱਕਰ ਹੋ ਤੁਰਨਾ ,
*
ਬੜਾ ਔਖਾ ਹੁੰਦਾ ਹੈ !!
ਜਸਮੇਰ ਸਿੰਘ ਲਾਲ
05/05/2013
No comments:
Post a Comment