ਨਜ਼ਮ ਤੇਰੀ ਜਿਵੇਂ ਚੰਨ ਦਾ ਟੁਕੜਾ
ਨਜ਼ਮ ਤੇਰੀ ,
ਜਿਵੇਂ ਤਾਰਕਾ ਮੰਡਲ ,
ਮੈਂ ,
ਕਿਹਨੂੰ ਚੁੱਕਾਂ ....
ਮੈਂ ,
ਕਿਹਨੂੰ ਚੁੰਮਾਂ ...
ਮੈਂ ,
ਕਿਹਨੂੰ ਰੱਖਾਂ ....
ਨਜ਼ਮਤੇਰੀ ,
ਜਿਓਂ ਧਾਰ ਚਾਨਣ ਦੀ ,
ਮੈਂ ,
ਮੱਥੇ ਲਾਈ ..
ਭਰ ,
ਭਰ ਚੁਲੀਆਂ
ਮੈਂ ,
ਸਿਰ ਛਿੜਕਾਈ .....!!
ਉਮਰਾਂ ਤੋਂ ,
ਮੇਰੀ ਰੂਹ ਤ੍ਰਿਹਾਈ ,
ਨਜ਼ਮ ਤੇਰੀ ,
ਜਿਓਂ ਅੰਮ੍ਰਿਤ ਬੂੰਦਾਂ ....
ਚੁਲੀ ,
ਚੁਲੀ ਭਰ ....
ਮੈਂ ,
ਮੂੰਹ ਵਿੱਚ ਪਾਈ ..
ਮੈਂ ,
ਰੂਹ ਰੁਸ਼ਨਾਈ ...!!
ਨਜ਼ਮ ਤੇਰੀ ,
ਜਿਓਂ ਬਾਲ ਇੰਞਾਂਣਾ
ਪਾ ,
ਪੈਰੀਂ ਸਗਲੇ ,
ਤੜਾਗੀ
ਲੱਕ ਬਨ੍ਹੀਂ ,
ਪਈ ,
ਪੋਲੇ ਪੋਲੇ
ਠੁੰਮਕ
ਪੱਬ ਧਰਦੀ ,
ਮੇਰੇ ,
ਵੇਹੜੇ ਆਈ ...
ਮੈਨੂੰ ,
ਜੱਦ ਤੱਕਿਆ ,
ਉਸ ,
ਖਿੱਲੀ ਪਾਈ ..
ਮੇਰੇ ,
ਵਲ ਧਾਈ ,
ਨਜ਼ਮ ਤੇਰੀ ਮੈਂ ,
ਚੁੱਕ ਢਾਕੇ ਲਾਈ.....!!
ਨਜ਼ਮ ,
ਤੇਰੀ ਦੀ ,
ਮੈਂ
ਲਵਾਂ ਬਲਾਈ ,
ਨਜ਼ਮ ,
ਤੇਰੀ ਦੀ ,
ਰਵ੍ਹੇ
ਉਮਰ ਸਵਾਈ !!
*
ਉਮਰਾਂ ਤੋਂ ,
ਮੇਰੀ ਰੂਹ ਤ੍ਰਿਹਾਈ ,
ਨਜ਼ਮ ਤੇਰੀ ,
ਜਿਓਂ ਅੰਮ੍ਰਿਤ ਬੂੰਦਾਂ ....
ਚੁਲੀ ,
ਚੁਲੀ ਭਰ ....
ਮੈਂ ,
ਮੂੰਹ ਵਿੱਚ ਪਾਈ ..
ਮੈਂ ,
ਰੂਹ ਰੁਸ਼ਨਾਈ ...!!
*
ਨਜ਼ਮਾਂ ਮੁਬਾਰਕ ਦੋਸਤੋ
*
ਜਸਮੇਰ ਸਿੰਘ ਲਾਲ
23/06/2014
—ਨਜ਼ਮ ਤੇਰੀ ,
ਜਿਵੇਂ ਤਾਰਕਾ ਮੰਡਲ ,
ਮੈਂ ,
ਕਿਹਨੂੰ ਚੁੱਕਾਂ ....
ਮੈਂ ,
ਕਿਹਨੂੰ ਚੁੰਮਾਂ ...
ਮੈਂ ,
ਕਿਹਨੂੰ ਰੱਖਾਂ ....
ਨਜ਼ਮਤੇਰੀ ,
ਜਿਓਂ ਧਾਰ ਚਾਨਣ ਦੀ ,
ਮੈਂ ,
ਮੱਥੇ ਲਾਈ ..
ਭਰ ,
ਭਰ ਚੁਲੀਆਂ
ਮੈਂ ,
ਸਿਰ ਛਿੜਕਾਈ .....!!
ਉਮਰਾਂ ਤੋਂ ,
ਮੇਰੀ ਰੂਹ ਤ੍ਰਿਹਾਈ ,
ਨਜ਼ਮ ਤੇਰੀ ,
ਜਿਓਂ ਅੰਮ੍ਰਿਤ ਬੂੰਦਾਂ ....
ਚੁਲੀ ,
ਚੁਲੀ ਭਰ ....
ਮੈਂ ,
ਮੂੰਹ ਵਿੱਚ ਪਾਈ ..
ਮੈਂ ,
ਰੂਹ ਰੁਸ਼ਨਾਈ ...!!
ਨਜ਼ਮ ਤੇਰੀ ,
ਜਿਓਂ ਬਾਲ ਇੰਞਾਂਣਾ
ਪਾ ,
ਪੈਰੀਂ ਸਗਲੇ ,
ਤੜਾਗੀ
ਲੱਕ ਬਨ੍ਹੀਂ ,
ਪਈ ,
ਪੋਲੇ ਪੋਲੇ
ਠੁੰਮਕ
ਪੱਬ ਧਰਦੀ ,
ਮੇਰੇ ,
ਵੇਹੜੇ ਆਈ ...
ਮੈਨੂੰ ,
ਜੱਦ ਤੱਕਿਆ ,
ਉਸ ,
ਖਿੱਲੀ ਪਾਈ ..
ਮੇਰੇ ,
ਵਲ ਧਾਈ ,
ਨਜ਼ਮ ਤੇਰੀ ਮੈਂ ,
ਚੁੱਕ ਢਾਕੇ ਲਾਈ.....!!
ਨਜ਼ਮ ,
ਤੇਰੀ ਦੀ ,
ਮੈਂ
ਲਵਾਂ ਬਲਾਈ ,
ਨਜ਼ਮ ,
ਤੇਰੀ ਦੀ ,
ਰਵ੍ਹੇ
ਉਮਰ ਸਵਾਈ !!
*
ਉਮਰਾਂ ਤੋਂ ,
ਮੇਰੀ ਰੂਹ ਤ੍ਰਿਹਾਈ ,
ਨਜ਼ਮ ਤੇਰੀ ,
ਜਿਓਂ ਅੰਮ੍ਰਿਤ ਬੂੰਦਾਂ ....
ਚੁਲੀ ,
ਚੁਲੀ ਭਰ ....
ਮੈਂ ,
ਮੂੰਹ ਵਿੱਚ ਪਾਈ ..
ਮੈਂ ,
ਰੂਹ ਰੁਸ਼ਨਾਈ ...!!
*
ਨਜ਼ਮਾਂ ਮੁਬਾਰਕ ਦੋਸਤੋ
*
ਜਸਮੇਰ ਸਿੰਘ ਲਾਲ
23/06/2014

No comments:
Post a Comment