ਕੁਝ ਲੋਕ ਹਨ ਜੋ ਮੇਰੇ ਆਪਣੇ ਸਨ ,
ਆਪਣੇ ਹੋ ਕੇ ਵੀ , ਮੇਰੇ ਹੋ ਨਾ ਸਕੇ !
ਧੜਕਣ ਉਹ ਜੋ , ਮੇਰੇ ਦਿਲ ਦੀ ਸਨ ,
ਦਿਲ ਹੋਕੇ ਵੀ ਜੋ , ਦਿਲ ਹੋ ਨਾ ਸਕੇ !
ਮੇਰੇ ਆਪਣੇ ਸਨ , ਲੋਕ ਨਹੀਂ ਸਨ ਉਹ ,
ਲੋਕ ਹੋਣੋਂ , ਜੋ ਅੱਜ , ਉਹ ਰਹਿ ਨਾ ਸਕੇ !
ਮੇਰਾ ਦਿਲ ਸਨ , ਮੇਰਾ ਜਿਗਰ ਸਨ ਓਹ ,
ਮੈਂ ਕੌਣ , ਓਹ ਕੌਣ , ਬਣਨੋਂ ਰਹਿ ਨਾ ਸਕੇ !
ਦੂਰ ਦੂਰ ਚਲੇ ਜਾ ਰਹੇ , ਉਂਨ੍ਹਾਂ ਦੇ ਕਦਮ ,
ਮੁੜਨਾਂ ਲੋਚਦੇ , ਪਰ ਮੇਰੇ ਵਲ ਆ ਨਾ ਸਕੇ !
ਦੂਰ ਹੁੰਦੇ , ਤੁਰਦੇ ਓਹ , ਬਿੰਦੁ ਬਣ ਗਏ ,
ਦੁਮੇਲ ਵਿੱਚ ਗੁੰਮ ਹੋ ਗਏ , ਸ਼ੂਨ੍ਯ ਹੋ ਗਏ ...
ਇਲਜ਼ਾਮ ਕਦਮਾਂ ਨੂੰ , ਕਿਵੇਂ ਦੇ ਦਿਆਂ ਮੈਂ ,
ਰਾਹ ਘਾੜੇ ਹੀ , ਰਾਹਾਂ ਜਦ , ਘੜ ਨਾ ਸਕੇ !
ਗੁਨਹਿਗਾਰ , ਰਾਹਾਂ ਨੂੰ , ਕਿੰਝ ਕਹਿ ਦਿਆਂ ਮੈਂ ,
ਨਿਗੇਹ ਬਾਨ ਹੀ , ਸਹੀ ਰਾਹ ਦਿਖਾ ਨਾ ਸਕੇ !
ਮੇਰੇ ਬੱਚੇ ਹਨ ਮੇਰੀ ਦਿਲੋ ਜਾਂਨ ਹਨ ਓਹ ,
ਲਹੂ ਹਨ , ਪਰ ਲਾਲ ਓਹ ਮੇਰੇ , ਹੋ ਨਾ ਸਕੇ !!
ਤਰਸਦਾ ਅੱਜ ਵੀ ਹਾਂ , ਮੈਂ ਉਂਨ੍ਹਾਂ ਪੈਰਾਂ ਨੂੰ ,
ਜੋ ਆਪਣੇ ਹੀ ਘਰ , ਵਾਪਸ ਆ ਨਾ ਸਕੇ !
*
ਅੱਜ ਤੇਰਾਂ ਜੂਨ ਹੈ , ਮੇਰੇ ਦੋਨਾ ਬੱਚਿਆਂ ਦਾ ਜਨਮ ਦਿਨ !
ਦੋਨੋਂ ਤਿੰਨ ਸਾਲ ਦੇ ਫਰਕ ਨਾਲ , ਗੁਰੂ ਨਾਨਕ ਦੀ ਵਰਦਾਨ ਦਿੱਤੀ ਹੋਈ , ਏਸੇ ਤੇਰਾ- ਤੇਰਾ ਦੀ ਤਾਰੀਖ ਵਾਲੇ ਇੱਕੋ ਦਿਨ , ਪੈਦਾ ਹੋਏ ਸਨ ! ਬੇਟਾ 28 ਸਾਲ ਦਾ ਅਤੇ ਬੇਟੀ 25 ਸਾਲ ਦੀ ਹੋ ਗਈ ਹੈ ! ਆਪਣੀ ਪਿਆਰੀ ਮਾਂ ਕੋਲ ਰਹਿੰਦੇ ਹਨ !
ਇੱਕ ਦਿਨ ਬੈਠੇ ਬੈਠੇ , ਮੈਂ ਉਂਨ੍ਹਾਂ ਨੂੰ ਯਾਦ ਕਰਦਿਆਂ ਲਿਖੀ ਸੀ ਇਹ ਨਜ਼ਮ ! ਉਂਨ੍ਹਾਂ ਦੀਆਂ ਸੁੱਖਾਂ ਮੰਗ ਰਿਹਾ , ਅੱਜ ਮੈਂ ਆਪਣੀ ਇਹ ਨਜ਼ਮ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ! ਓਹ ਜਿੱਥੇ ਵੀ ਰਹਿਣ ਬੱਸ ਸੁਖੀ ਵੱਸਣ ! ਉਂਨ੍ਹਾਂ ਨੂੰ ਬਹੁਤ ਬਹੁਤ ਵਧਾਈ !
*
ਜਸਮੇਰ ਸਿੰਘ ਲਾਲ
13/06/2014
—

No comments:
Post a Comment