Friday, 27 June 2014

ਯਾਦਾਂ ਦੇ ਪਾਣੀ ਛੋਲ ਰਹੀ ,
ਰੁੱਤਾਂ ਦੀਆਂ ਪਰਤਾਂ ਖੋਲ੍ਹ ਰਹੀ ,

ਕਲ੍ਹ ਬਰਫ਼ ਦੇਸ ਵਿੱਚ ਤੁਰਦੀ ,
ਅੱਜ ਸੂਰਜ ਯੁਗ ਨੂੰ ਸੇਕ ਰਹੀ ,

ਆਦਿ ਅਨੰਤ ਦੀਆਂ ਬਾਤਾਂ ,
ਉਸ ਪੱਥਰ ਯੁਗ ਦੀਆਂ ਰਾਤਾਂ ,

ਧਰਤੀ ਨਾਲ ਢਿਡ ਫਰੋਲ ਰਹੀ
ਕਵਿਤਾ ਨੂੰ ਕਵਿਤਾ ਟੋਲ ਰਹੀ !!

ਜਸਮੇਰ ਸਿੰਘ ਲਾਲ
24/06/2014 —

2 comments:

  1. ਲੋਵੀਨ ਬਿਟਿਯਾ ਜੀ , ਚੰਗਾ ਲਗਦਾ ਹੈ ਜਦੋਂ ਆਪਣੇ ਬੱਚੇ ਆਪਣੇ ਵੱਡਿਆਂ ਵਲੋਂ ਕੀਤੀ ਕਿਸੇ ਸਿਰਜਣਾ ਦੀ ਸਾਲਾਹੁਤ ਕਰਦੇ ਹਨ ! ਤੈਨੂੰ ਮੇਰੀ ਇਸ ਰਚਨਾ ਪਸੰਦ ਆਈ ,ਤੈਨੂੰ ਬਹੁਤ ਬਹੁਤ ਅਤੇ ਬਹੁਤ ਸਾਰਾ ਪਿਆਰ ਭੇਜਦਾ ਹਾਂ !

    <3 <3

    ReplyDelete