Friday, 27 June 2014

ਮੈਂ ਮਾਹੀ ਘਰ ਚੱਲੀ ਬਾਬਲਾ ,
ਹੁਣ ਵੱਸਦੇ ਰਹਿਣ ਤੇਰੇ ਖੇੜੇ !!

ਰਹਿ ਵਸਦੀ ਨੀ ਲਾਡੋ ਮੇਰੀਏ ,
ਸਾਰੀ ਧਰਤ , ਹਵਾਲੇ ਤੇਰੇ !!

ਸੁੱਖ ਤੇਰੀ ਰਹੂੰ ਪੁੱਛਦੀ , ਬਾਬਲਾ
ਮੈਂ ਮਾਰਦੀ ਰਹੂਂਗੀ ਗੇੜੇ !!

ਮੈਂ ਵੀ ਆਵਾਂਗਾ , ਨਾਲ ਤੇਰੀ ਅਮੜੀ,
ਹਰ ਦਿਨ , ਤਿਓਹਾਰ, ਘਰ ਤੇਰੇ !!

ਸੁੱਖਾਂ ਤੇਰੀਆਂ ਮੈਂ ਨਿੱਤ ਪਈ ਰਵ੍ਹਾਂ ਮੰਗਦੀ ,
ਮੇਰੇ ਚੇਤਿਆਂ ਚ’ ਆਲ੍ਹਣੇ ਤੇਰੇ !!

ਜ਼ਿੰਦਗੀ ਪਈ ਵਾਜਾਂ ਮਾਰਦੀ ,
ਤੈਨੂੰ ਤੱਕਦੀ ਚਾਰ ਚੁਫੇਰੇ !!

ਮੈਨੂੰ ਚਰਖਾ ਉਡੀਕੇ ਰੰਗਲਾ ,
ਕੱਤਾਂ ਜ਼ਿੰਦਗੀ ਦੇ ਸੂਤ ਰੰਗੇਰੇ !!

ਧੀਏ ਘਰ ਜਾਹ ਆਪਣੇ ,
ਬਾਲ ਜ਼ਿੰਦਗੀ ਦਾ ਖੇਡੇ ਤੇਰੇ ਵੇਹੜੇ !!

ਮੈਂ ਮਾਹੀ ਘਰ ਚੱਲੀ ਬਾਬਲਾ ,
ਹੁਣ ਵੱਸਦੇ ਰਹਿਣ ਤੇਰੇ ਖੇੜੇ !!

ਮੈਂ ਵੀ ਆਵਾਂਗਾ , ਨਾਲ ਤੇਰੀ ਅਮੜੀ,
ਹਰ ਦਿਨ , ਤਿਓਹਾਰ , ਘਰ ਤੇਰੇ !!

*
ਮੇਰੀ ਮੂੰਹ ਬੋਲੀ ਧਰਮ ਦੀ ਭਤੀਜੀ

Hardeep Kaur

ਹਰਦੀਪ ਕੌਰ ਅਤੇ ਸਾਰੀਆਂ ਧਰਤੀ ਦੀਆਂ ਧੀਆਂ ਦੇ ਨਾਮ !

*

ਜਸਮੇਰ ਸਿੰਘ ਲਾਲ
18/06/2014
 —

No comments:

Post a Comment