ਅੱਖ ਫੜਕੇ ਮੇਰੀ ਕੋਠੀ ਧੜਕੇ ,
ਹੱਥਾਂ ਚੋਂ ਅੱਜ , ਆਟਾ ਭੁੜਕੇ ,
ਲਗਦਾ ਹੈ ਕੋਈ ਆਇਆ ਹੈ !!
ਬਾਗਾਂ ਦੇ ਵਿੱਚ ਕੋਇਲ ਗਾਵੇ ,
ਬਾਂਗ ਮੋਰ ਦੀ ਧੂ ਪਈ ਪਾਵੇ ,
ਪਿਹੂ ਪਿਹੂ ਕੋਈ ਰਾਗ ਅਲਾਵੇ ,
ਲਗਦਾ ਹੈ ਕੋਈ ਆਇਆ ਹੈ !!
ਕੱਤੇ ਸਨ ਜੋ , ਸੁਪਨੇ ਆਪਾਂ ,
ਗੀਤ ਜੋ ਆਪਾਂ ਕੱਠਿਆਂ ਗਾਏ ,
ਨਾਚ ਜੋ ਆਪਾਂ ਕੱਠਿਆਂ ਨੱਚੇ
ਹਵਾ ਵਿੱਚੋਂ ਅੱਜ ਮਹਿਕ ਜਹੀ ਆਏ ,
ਲਗਦਾ ਹੈ ਕੋਈ ... ਆਇਆ ਹੈ !!
ਫੁੱਲਾਂ ਤੇ ... ...ਭੰਵਰਾ ਮੰਡਰਾਏ ,
ਇਕੱਲ ਮੇਰੀ ਮੈਨੂੰ ਖੋਰਦੀ ਜਾਏ ,
ਸੁਪਨੇ ਦੀ ਜਿਵੇਂ ਅੱਖ ਚੁਭ੍ਹ ਜਾਏ
ਪੈਰ ਪੈਰ ਤੇ , ਦਿਲ ਘਬਰਾਏ ,
ਲਗਦਾ ਹੈ ਕੋਈ , ਆਇਆ ਹੈ !!
ਆ ਜਾ ਵੇ , ਹੁਣ ਮਾਹੀ ਆ ਜਾ ,
ਰੋਂਦੇ ਸੁਪਨੇ ਨੂੰ ... ..ਵਰਜਾ ਜਾ ,
ਹਰ ਖੂੰਜੇ ਤੇਰੀ , ਹੋਂਦ ਨੂੰ ਲਭ੍ਹਦਾ ,
ਬਾਰ ਬਾਰ ਇਹ ਬਾਹਰ ਨੂੰ ਤੱਕਦਾ ,
ਹਰ ਪੈਛਲ ਤੇ ... ... ਮੈਨੂੰ ਪੁੱਛਦਾ ,
ਲਗਦਾ ਹੈ ਕੋਈ , ਆਇਆ ਹੈ !!
*
ਮੇਰਾ ਇਹ ਗੀਤ , ਪਿਆਰੇ ਦੋਸਤ , ਦਯਾ ਰਾਮ ਜੀ ਨਮਨ Daya Babu Naman ਅਤੇ ਆਪਣੇ ਵੱਡੇ ਸਤਿਕਾਰ ਯੋਗ ਵੀਰ Shiv Bhagirath ਸ਼ਿਵ ਸ਼ਰਨ ਸਿੰਘ ਭਾਗੀਰਥ ਹੋਰਾਂ ਨੂੰ ਸਮਰਪਤ !
*
ਜਸਮੇਰ ਸਿੰਘ ਲਾਲ
09/06/2014
—
ਹੱਥਾਂ ਚੋਂ ਅੱਜ , ਆਟਾ ਭੁੜਕੇ ,
ਲਗਦਾ ਹੈ ਕੋਈ ਆਇਆ ਹੈ !!
ਬਾਗਾਂ ਦੇ ਵਿੱਚ ਕੋਇਲ ਗਾਵੇ ,
ਬਾਂਗ ਮੋਰ ਦੀ ਧੂ ਪਈ ਪਾਵੇ ,
ਪਿਹੂ ਪਿਹੂ ਕੋਈ ਰਾਗ ਅਲਾਵੇ ,
ਲਗਦਾ ਹੈ ਕੋਈ ਆਇਆ ਹੈ !!
ਕੱਤੇ ਸਨ ਜੋ , ਸੁਪਨੇ ਆਪਾਂ ,
ਗੀਤ ਜੋ ਆਪਾਂ ਕੱਠਿਆਂ ਗਾਏ ,
ਨਾਚ ਜੋ ਆਪਾਂ ਕੱਠਿਆਂ ਨੱਚੇ
ਹਵਾ ਵਿੱਚੋਂ ਅੱਜ ਮਹਿਕ ਜਹੀ ਆਏ ,
ਲਗਦਾ ਹੈ ਕੋਈ ... ਆਇਆ ਹੈ !!
ਫੁੱਲਾਂ ਤੇ ... ...ਭੰਵਰਾ ਮੰਡਰਾਏ ,
ਇਕੱਲ ਮੇਰੀ ਮੈਨੂੰ ਖੋਰਦੀ ਜਾਏ ,
ਸੁਪਨੇ ਦੀ ਜਿਵੇਂ ਅੱਖ ਚੁਭ੍ਹ ਜਾਏ
ਪੈਰ ਪੈਰ ਤੇ , ਦਿਲ ਘਬਰਾਏ ,
ਲਗਦਾ ਹੈ ਕੋਈ , ਆਇਆ ਹੈ !!
ਆ ਜਾ ਵੇ , ਹੁਣ ਮਾਹੀ ਆ ਜਾ ,
ਰੋਂਦੇ ਸੁਪਨੇ ਨੂੰ ... ..ਵਰਜਾ ਜਾ ,
ਹਰ ਖੂੰਜੇ ਤੇਰੀ , ਹੋਂਦ ਨੂੰ ਲਭ੍ਹਦਾ ,
ਬਾਰ ਬਾਰ ਇਹ ਬਾਹਰ ਨੂੰ ਤੱਕਦਾ ,
ਹਰ ਪੈਛਲ ਤੇ ... ... ਮੈਨੂੰ ਪੁੱਛਦਾ ,
ਲਗਦਾ ਹੈ ਕੋਈ , ਆਇਆ ਹੈ !!
*
ਮੇਰਾ ਇਹ ਗੀਤ , ਪਿਆਰੇ ਦੋਸਤ , ਦਯਾ ਰਾਮ ਜੀ ਨਮਨ Daya Babu Naman ਅਤੇ ਆਪਣੇ ਵੱਡੇ ਸਤਿਕਾਰ ਯੋਗ ਵੀਰ Shiv Bhagirath ਸ਼ਿਵ ਸ਼ਰਨ ਸਿੰਘ ਭਾਗੀਰਥ ਹੋਰਾਂ ਨੂੰ ਸਮਰਪਤ !
*
ਜਸਮੇਰ ਸਿੰਘ ਲਾਲ
09/06/2014
No comments:
Post a Comment