Friday, 27 June 2014

ਮੇਰੇ ਗੀਤ ਅਧੂਰੇ , ਕੋਈ ਨਜ਼ਮ ਨਾ ਪੂਰੀ ,
ਤੇਰੀ ਗਲ੍ਹੀ ਦਾ ਰੂੜਾ ਕੂੜਾ ਹਾਂ ,

ਇੰਨ੍ਹਾਂ ਗੀਤਾਂ ਨੂੰ ਚੁੱਕ ਗਲ ਨਾਲ ਲਾ ਲੈ , 
ਤੇਰੀ ਸਰਗਮ ਬਾਝ ਅਧੂਰਾ ਹਾਂ !!

ਇੰਨ੍ਹਾਂ ਨਜ਼ਮਾਂ ਨੂੰ ਚੁੰਮ ਸੂਰਜ ਕਰ ਦੇ ,
ਮਿੱਟੀ ਵਿੱਚ ਰੁਲਦਾ ਚੂਰਾ ਹਾਂ !!

ਹਰ ਹਸਤੀ ਤੇਰੀ ਛੋਹ ਨੂੰ ਤਰਸੇ ,
ਕੌਣ ਕਹੇ ਮੈਂ ਪੂਰਾ ਹਾਂ ,

ਰੰਗ ਦੇ ਆਪਣੇ ਰੰਗ ਚ’ ਸਾਈਆਂ ,
ਤੇਰੇ ਰੰਗਾਂ ਬਾਝ ਅਧੂਰਾ ਹਾਂ !!

*
ਸੈਲੀ ਬਲਵਿੰਦਰ ਜੀ ਦੀ ਰੰਗ ਸ਼ਾਲਾ ਨੂੰ ਸਮਰਪਤ !

*
ਜਸਮੇਰ ਸਿੰਘ ਲਾਲ
10/06/2014

No comments:

Post a Comment