" ਪਿਆਰ ਕਬਜ਼ਾ ਨਹੀਂ ਪਹਿਚਾਣ ਹੈ "
ਇਹ ਗੁਰਬਖਸ਼ ਸਿੰਘ ਜੀ ਪ੍ਰੀਤਲੜੀ ਦਾ ਜੀਵਨ ਫਲਸਫਾ ਸੀ ਵੀ ਅਤੇ ਹੈ
ਵੀ , ਜਿਸ ਉੱਤੇ ਉਂਨ੍ਹਾਂ ਨੇਂ ਨਿਰਾ ਪਰਚਾਰ ਹੀ ਨਹੀਂ
ਕੀਤਾ , ਸਗੋਂ ਏਸ ਫਲਸਫੇ ਉੱਤੇ ਆਪ ਵੀ ਪੂਰੀ ਜ਼ਿੰਦਗੀ ਜੀਏ ਅਤੇ ਆਪਣੇ ਸਮੁੱਚੇ
ਜੀਵਨ ਵਿੱਚ ਆਉਣ ਵਾਲੀਆਂ ਤਿੰਨ ਚਾਰ ਪੀੜ੍ਹੀਆਂ ਨੂੰ ਰਾਹਨੁਮਾਈ ਵੀ ਦਿੱਤੀ ! ਇਸਦੇ ਨਾਲ ਹੀ ਉਹ
ਸਿਹਤਮੰਦ ਸੋਚ ਅਤੇ ਰਚਨਾਤਮਕ ਜੀਵਨ ਦੇ ਆਸ਼ਕ ਸਨ ! ਸੁਥਰਾ , ਸੁਚੱਜਾ ਅਤੇ ਨਸ਼ਿਆਂ ਰਹਿਤ ਜੀਵਨ ਉਂਨ੍ਹਾਂ ਦੀ
ਕਹਿਣੀ ਅਤੇ ਕਰਨੀ ਦਾ ਕੇਂਦਰ ਸੀ ! ਓਹ ਸਿਹਤਮੰਦ ਸ਼ਰੀਰ ਅਤੇ ਜ਼ਿੰਦਗੀ ਨੂੰ ਪਿਆਰ ਕਰਦੇ ਸਨ !
ਚੜ੍ਹਦੀ ਕਲਾ ਵਿੱਚ ਰਹਿਣਾ ਉਂਨ੍ਹਾਂ ਦੀ ਹਰ ਸਾਹ ਵਿੱਚੋਂ ਨਿਕਲਦੀ ਇੱਕ ਇਬਾਦਤ ਸੀ !
ਉਨ੍ਹਾਂ ਦੀ "
ਪਿਆਰ ਕਬਜ਼ਾ ਨਹੀਂ ਪਹਿਚਾਣ ਹੈ " ਦੀ ਫਿਲਾਸਫੀ ਦੇ ਮੁਤਾਬਕ , ਇੱਕ ਮਰਦ ਸਾਰੀ ਧਰਤੀ ਦੀਆਂ ਔਰਤਾਂ ਨੂੰ ਪਿਆਰ
ਕਰ ਸਕਦਾ ਹੈ ਅਤੇ ਸਾਰੀ ਧਰਤੀ ਦੀਆਂ ਔਰਤਾਂ ਸਾਰੀ ਧਰਤੀ ਦੇ ਮਰਦਾਂ ਨੂੰ ! ਉਂਨ੍ਹਾਂ ਦੇ ਮੁਤਾਬਕ
ਪਿਆਰ ਰੂਹਾਂ ਵਿੱਚ ਭਰੀ ਇੱਕ ਖੁਸ਼ਬੂ ਹੈ ! ਇਨਸਾਨ ਵਲੋਂ , ਰਿਸ਼ਤਿਆਂ ਵਿੱਚਲੀ ਦੋਸਤੀ ਦੀ ਸਾਂਝ ਅਤੇ ਉਂਨ੍ਹਾਂ ਦੀ ਖੁਸ਼ਬੋਈ ਨੂੰ
ਹੀ ਮਾਨਣਾ ਹੁੰਦਾ ਹੈ ! ਸ਼ਰੀਰਾਂ ਦੀ ਹੋਂਦ ਨੂੰ ਮਾਨਣਾ ਹੁੰਦਾ ਹੈ
ਸ਼ਰੀਰਾਂ ਨੂੰ ਨਹੀਂ !
ਉਂਨ੍ਹਾਂ ਦੇ ਇੱਕ ਬਹੁਤ ਹੀ ਪਿਆਰੇ ਲੇਖ , " ਸਦੀਵੀ ਔਰਤ " ਵਿੱਚ ਉਂਨ੍ਹਾਂ ਨੇਂ ਕਿਹਾ ਸੀ ਕਿ ਕੁਦਰਤ ਨੇਂ ਰੂਹ ਨੂੰ ਦੋ ਹਿੱਸਿਆਂ ਵਿੱਚ ਵੰਡ ਰੱਖਿਆ ਹੈ ! ਇਸਤਰੀ ਦਾ ਅੱਧਾ ਹਿੱਸਾ ਹਿੱਸਾ ਉਸਨੇ ਮਰਦ ਦੀ ਆਤਮਾਂ ਵਿੱਚ ਟਿਕਾਇਆ ਹੈ ਅਤੇ ਮਰਦ ਦੀ ਰੂਹ ਦਾ ਦੂਸਰਾ ਅੱਧ , ਕੁਦਰਤ ਨੇਂ ਔਰਤ ਦੀ ਆਤਮਾਂ ਵਿੱਚ ਲਿਜਾ ਟਿਕਾਇਆ ਹੈ ! ਦੋਨਾਂ ਨੂੰ ਆਪਣੇ ਦੂਜੇ ਹਿੱਸੇ ਨੂੰ ਮਿਲਣ ਦੀ ਧੂ ਰਹਿੰਦੀ ਹੈ ! ਕਿਸੇ ਵੀ ਇੱਕ ਔਰਤ ਦੀ ਸ਼ਖਸੀਅਤ ਵਿੱਚ , ਮਰਦ ਨੂੰ , ਉਸਦੇ ਮਨ ਵਿੱਚ ਵਸਦੀ ਸਦੀਵੀ ਔਰਤ ਦੀ ਹੋਂਦ , ਸੰਪੂਰਣ ਤੌਰ ਉੱਤੇ ਨਹੀਂ ਮਿਲਦੀ ! ਕਿਸੇ ਔਰਤ ਵਿੱਚ ਉਸਨੂੰ ਆਪਣੀ ਮਨ ਚਿੰਦੀ ਸਦੀਵੀ ਔਰਤ ਦੀਆਂ ਅੱਖਾਂ ਦਿਸਦੀਆਂ ਹਨ , ਕਿਸੇ ਵਿੱਚ ਉਸਦੇ ਵਾਲ , ਕਿਸੇ ਵਿੱਚ ਉਸਦੀ ਚਾਲ , ਕਿਸੇ ਵਿੱਚ ਚੇਹਰੇ ਦਾ ਚੇਹਨ ਚੱਕਰ , ਕਿਸੇ ਵਿੱਚ ਪੂਰੇ ਸ਼ਰੀਰ ਦਾ ਡੀਲ ਡੌਲ , ਕਿਸੇ ਵਿੱਚ ਸਿਆਣਪ ਦਾ ਮਿਆਰ , ਕਿਸੇ ਵਿੱਚ ਉਸਦੇ ਸ਼ੌਕ ! ਗੱਲ ਕੀ ਹੈ ਕਿ , ਕੁਦਰਤ ਨੇਂ ਇਹ ਰਚਨਾ ਹੀ ਇਸ ਢੰਗ ਦੀ ਰਚਾਈ ਹੈ , ਕਿ ਉਸਨੇ ਇੱਕ ਮਰਦ ਜਾਂ ਇੱਕ ਔਰਤ ਦੀ ਰੂਹ ਦੇ ਦੂਸਰੇ ਅੱਧ ਨੂੰ , ਕਿਣਕਾ ਕਿਣਕਾ ਕਰਕੇ , ਸਾਰੀ ਦੁਨੀਆਂ ਦੇ ਸ਼ਰੀਰਾਂ ਵਿੱਚ ਬਿਖੇਰ ਦਿੱਤਾ ਹੈ ! ਮਰਦ ਆਪਣੇ ਦੂਸਰੇ ਅੱਧ ਨੂੰ ਟੋਲ ਰਿਹਾ ਹੈ ਅਤੇ ਇਸੇ ਤ੍ਰਾਂਹ ਔਰਤ ਨਿਰੰਤਰ , ਆਪਣੇ ਦੂਸਰੇ ਅੱਧ ਦੇ ਸਦੀਵੀ ਮਰਦ ਨੂੰ ਟੋਲ ਰਹੀ ਹੈ ! ਇਸੇ ਰੂਹਾਂ ਦੀ ਖੋਹ ਨੂੰ , ਰੂਹਾਂ ਦੀ ਇਸ ਖੋਜ ਨੂੰ , ਪਿਆਰ ਕਹਿੰਦੇ ਹਨ !

ਜ਼ਿੰਦਗੀ ਦੀਆਂ ਸਭ੍ਹ ਤੋਂ ਹਸੀਨ ਘੜੀਆਂ , ਕਿਸੇ ਵਲੋਂ ਪਿਆਰੇ ਜਾਣ ਅਤੇ
ਕਿਸੇ ਨੂੰ ਪਿਆਰ ਕਰਨ ਵਿੱਚ ਬਿਤਾਈਆਂ ਘੜੀਆਂ
ਹੁੰਦੀਆਂ ਹਨ !
ਮਨੁੱਖ ਦੇ ਸੁਭਾ ਦਾ ਇਤਿਹਾਸ ਗਵਾਹ ਹੈ ਕਿ , ਇਹ ਪਿਆਰ ਕਿਸੇ ਵੀ ਇੱਕ ਲਿੰਗ
ਦਾ ਮਹੁਤਾਜ ਨਹੀਂ ! ਕਿਸੇ ਵੀ ਰਿਸ਼ਤੇ ਤੱਕ ਸੀਮਤ ਨਹੀਂ ! ਕਿਸੇ ਵੀ ਉਮਰ ਤੱਕ ਸੀਮਤ ਨਹੀਂ !
ਪਿਆਰ ਦੀਆਂ ਕੋਈ ਸਰਹੱਦਾਂ ਵੀ ਨਹੀਂ ਹੁੰਦੀਆਂ ! ਇਹ ਨਾ ਕਿਸੇ ਧਰਾਤਲ , ਸੂਬਾਈ-ਪ੍ਰਾਂਤਕ , ਦੇਸ਼ਾਂਤਰ , ਨਾ ਬੋਲੀ , ਨਾ ਜਾਤ , ਨਾ ਕਿਸੇ ਜਮਾਤ ਦਾ ਮਹੁਤਾਜ ਹੈ ! ਪਿਆਰ ਤਾਂ ਬੱਸ ਇੱਕ ਰੇਸ਼ਮ ਦਾ ਧਾਗਾ
ਹੈ , ਪ੍ਰੀਤ ਦੀ ਲੜੀ ਹੈ ,
ਜੋ ਧਰਤੀ ਦੇ ਸਾਰੇ
ਰਿਸ਼ਤਿਆਂ ਦੇ ਮੋਤੀਆਂ ਵਿੱਚ ਦੀ ਲੰਘਦਾ ਹੋਇਆ , ਰਿਸ਼ਤਿਆਂ ਨੂੰ ਇੱਕ ਪ੍ਰੀਤਲੜੀ ਦੀ ਮਾਲਾ ਦਾ ਰੂਪ
ਦਿੰਦਾ ਹੈ ! ਸਾਰੀ ਦੁਨੀਆਂ ਨੂੰ ਸਰਵ ਸਾਂਝ ਦੇ ,
ਪ੍ਰੀਤ ਦੇ ਮਣਕਿਆਂ ਵਿੱਚ ਪਰੋ ਕੇ ਰੱਖਦਾ ਹੈ !
ਬੱਸ ਸ਼ਰਤ ਇਹ ਹੈ ਕਿ ਇਹ , ਹਰ ਇੱਕ ਸਾਂਝ ਵਿੱਚ ਵਸਦੀ ਖੁਸਬੂ ਹੀ ਹੈ ,
ਜਿਸਨੂੰ ਅਸੀਂ ਸਾਰਿਆਂ ਨੇਂ ਮਾਨਣਾ ਹੁੰਦਾ ਹੈ ! ਜੋ ਸਿਰਫ਼ , ਅਤੇ ਸਿਰਫ਼ , ਇੱਕ ਦੂਜੇ ਦੇ ਸਾਥ , ਇੱਕ ਦੂਜੇ ਦੀ ਸ਼ਖਸੀਅਤ ਦੀ ਹੋਂਦ ਨੂੰ ਮਾਨਣ ਤੀਕਰ ਹੀ ਸੀਮਤ ਹੁੰਦੀ ਹੈ
! ਉਸ ਰਿਸ਼ਤੇ ਉੱਤੇ ਕਬਜ਼ਾ ਕਰਨ ਤੋਂ ਬਾਦ , ਉਸਨੂੰ ਸਿਰਫ਼ ਆਪਣੇ ਤੀਕਰ ਸੀਮਤ ਰੱਖਣ ਵਾਸਤੇ ਨਹੀਂ !
ਸ਼ਖਸੀਅਤ ਦੀ ਹੋਂਦ ਨੂੰ ਮਾਨਣਾ ਹੀ ਇੱਕ ਪਹਿਚਾਣ ਹੈ , ਉਸ ਸ਼ਖਸੀਅਤ ਉੱਤੇ
ਕਬਜ਼ਾ ਕਰਨਾ ਨਹੀਂ !
ਇਸ ਫਲਸਫੇ ਦੀ ਖੂਬਸੂਰਤੀ ਇਹ ਹੈ , ਕਿ , ਇਹ ਕੋਈ ਖਿਆਲੀ-ਪੜਾਓ ਵਾਲੀ
ਫਿਲਾਸਫੀ ਨਹੀਂ ! ਇਸ ਉੱਤੇ ਜੀਵੀਆ ਜਾ ਸਕਦਾ ਹੈ ! ਸਿਆਣੇ ਲੋਕ ਜੀਅ ਕੇ
ਗਏ ਵੀ ਹਨ ਅਤੇ ਅੱਜ ਵੀ ਜੀਅ ਰਹੇ ਹਨ ! ਇਸ ਫਿਲਾਸਫੀ ਦੀ ਸਮਝ , ਰਿਸ਼ਤਿਆਂ ਵਿੱਚਲੀਆਂ ਬਹੁਤ
ਸਾਰੀਆਂ ਗੁੰਝਲਾਂ ਨੂੰ ਸੁਲਝਾਉਣ ਵਾਲੀ , ਇੱਕ ਸਫ਼ਲ ਦਵਾਈ ਵੀ ਹੈ ਅਤੇ ਇੱਕ ਸਫ਼ਲ ਜੀਵਨ ਸੇਧ ਵੀ !
ਮੇਰੀ ਆਪਣੀ ਧਾਰਣਾ ਮੁਤਾਬਕ , ਔਰਤ ਅਤੇ ਮਰਦ , ਜ਼ਿੰਦਗੀ ਦੀ ਗਜ਼ਲ ਦੇ
ਦੋ ਖੂਬਸੂਰਤ ਸ਼ੇਯਰ ਹਨ ! ਜ਼ਿੰਦਗੀ ਦੇ ਸੰਗੀਤ ਦਾ , ਸੁਰਾਂ ਦਾ ਸੁਮੇਲ ਅਤੇ ਇੰਨ੍ਹਾਂ ਵਿੱਚਲੀ ਇੱਕ ਸਮਤਾ ਹੈ ! ਇੱਕ symphony ਹੈ ! ਦੋਨਾਂ ਵਿੱਚੋਂ
ਕੋਈ ਵੀ ਇੱਕ ਧਿਰ , ਜਦੋਂ ਇੰਨ੍ਹਾਂ ਸੁਰਾਂ ਨਾਲ ਬਦਸਲੂਕੀ ਕਰਦੀ ਹੈ , ਤਾਂ , ਇਹ ਜ਼ਿੰਦਗੀ ਇੱਕ ਸੰਗੀਤ ਨਹੀਂ , ਸਗੋਂ
, ਇੱਕ ਸਰਾਪ ਹੋ ਗੁਜ਼ਰਦੀ ਹੈ ! ਇੱਕ ਬੇਸੁਰਾ
ਰੌਲਾ ਹੋ ਗੁਜ਼ਰਦੀ ਹੈ !
ਆਓ ਦੋਸਤੋ ਇੰਨ੍ਹਾਂ ਸੁਰਾਂ ਦੀ ਸਮਤਾ ਦਾ ਖਿਆਲ ਰੱਖੀਏ !
ਸੁਖੀ ਵੱਸੋ

No comments:
Post a Comment