Friday, 27 June 2014

ਸ਼ਰੀਰਾਂ ਦੀ ਓਸ ਭੁੱਖ ਨੂੰ ,
ਧਿੱਕਾਰ ਹੈ ਓਸ ਕੁੱਖ ਨੂੰ ,

ਦਾਹਵੇ ਕਰਨ ਜੋ ਸੁੱਚੀਆਂ ਦੇ ,
ਕਰਮ ਭੈੜੇ ਜਿੰਨ੍ਹਾਂ ਲੁੱਚੀਆਂ ਦੇ ,

ਜੋ ਜ਼ਿੰਦਗੀ ਨੂੰ ਜਣਦੀ ਹੈ ,
ਖਿਲਵਾੜ ਉਸ ਨਾਲ, ਫਿਰ ਕਰਦੀ ਹੈ !!

ਜਣ ਕੇ ਔਲਾਦ ਨੂੰ ਜੋ,
ਫਿਰ
ਮਨਾ ਚ’ ਜ਼ਹਿਰ ਭਰਦੀ ਹੈ ,

ਨਫਰਤਾਂ ਦੇ ਇਸ ਰੁੱਖ ਨੂੰ ,
ਸਿੰਜਦੀ ਜੋ ਹੈ , ਇਸ ਦੁੱਖ ਨੂੰ ,
ਧਿੱਕਾਰ ਹੈ ਉਸ ਕੁੱਖ ਨੂੰ ... ... !!

*
ਧਰਤੀ ਦੇ ਉਂਨ੍ਹਾਂ ਕਰੋੜਾਂ ਬਾਪਾਂ ਦੇ ਨਾਮ , ਜੋ ਹਰ ਇੱਕ ਦਿਨ ਇੱਕਲੇ ਬੈਠ ਕੇ ,ਆਪਣੇ ਬੱਚਿਆਂ ਦੇ ਨਾਮ , ਜ਼ਿੰਦਗੀ ਦਾ ਜਾਮ ਭਰਦੇ ਹਨ ! ਉਂਨ੍ਹਾਂ ਵਾਸਤੇ ਦੁਆਵਾਂ ਮੰਗਦੇ ਹਨ ! ਉਂਨ੍ਹਾਂ ਨੂੰ ਮਿਲਣ ਵਾਸਤੇ ਤਰਸਦੇ ਹਨ !

*
ਪੂਰੇ ਯੂਰਪ ਵਿੱਚ ਤਲਾਕ ਹੋਣ ਤੋਂ ਬਾਦ ਜੋ ਮਾਵਾਂ ਨੂੰ ਕਚਿਹਰੀਆਂ ਬੱਚਿਆਂ ਦੀ custody rights ਦੇ ਦਿੰਦੀਆਂ ਹਨ ,ਅਤੇ ਮਾਵਾਂ ਆਪਣਾ ਬਦਲਾ ਲੈਣ ਵਾਸਤੇ ਬੱਚਿਆਂ ਨੂੰ ਬਾਪ ਦੀ ਜ਼ਿੰਦਗੀ ਚੋਂ ਬਿਲਕੁਲ ਕਢ੍ਹ ਦੇਣ ਵਾਸਤੇ ਉਂਨਾਹ ਦੇ ਦਿਮਾਗਾਂ ਵਿੱਚ ਜ਼ਹਿਰ ਭਰਦੀਆਂ ਹਨ , brain wash ਕਰਦੀਆਂ ਹਨ , ਇੱਥੋਂ ਤੀਕਰ ਕਿ ਝੂਠੇ sexual allegations ਲਗਾ ਕੇ ਬਾਪ ਦੀ ਜ਼ਿੰਦਗੀ ਨਰਕ ਬਣਾਉਂਦੀਆਂ ਹਨ ..ਇਹ ਰੁਝਾਨ ਬਹੁਤ ਵੱਡੀ ਤਾਦਾਦ ਵਿੱਚ ਜਾਰੀ ਹੈ ਅਤੇ ਸਰਕਾਰਾਂ ਇਸ ਰੋਗ ਦਾ ਕੁਝ ਨਹੀਂ ਕਰ ਰਹੀਆਂ , ਕਿਓਂਕਿ Judiciary ਨੂੰ ਇਸ ਸਿਲਸਿਲੇ ਵਿੱਚ ਬਹੁਤ ਵੱਡੀ ਆਮਦਨ ਆਉਂਦੀ ਹੈ ਅਤੇ family court ਸਭ੍ਹ closed court ਹਨ , Media ਦੇ ਸਾਹਮਣੇ ਬਹੁਤ ਘੱਟ ਆ ਰਹੀ ਹੈ ਇਹ ਸਮੱਸਿਆ ਅਤੇ ਕਰੋੜਾਂ ਦੀ ਗਿਣਤੀ ਵਿੱਚ ਆਏ ਦਿਨ ਬਾਪ ਆਤਮ ਹੱਤਿਆ ਕਰ ਰਹੇ ਹਨ ! ਤਲਾਕ ਦਾ ਰੇਟ ਕਈਆਂ ਦੇਸ਼ਾਂ ਵਿੱਚ 50% ਹੈ ਅਤੇ ਹਰ ਸ਼ਾਦੀ ਵਿੱਚ ਘੱਟੋ ਘੱਟ ਦੋ ਬੱਚੇ ਹਨ ਅਤੇ ਮਿਲਿਆਨਾ Millions ਦੀ ਤਾਦਾਦ ਵਿੱਚ ਬੱਚੇ ਮਾਨਸਕ ਤੌਰ ਉੱਤੇ ਤਬਾਹ ਹੋ ਰਹੇ ਹਨ !

ਮੈਂ ਗੁਜਾਰਿਸ਼ ਕਰਾਂਗਾ ਕਿ ਇਸ ਮੁੱਦੇ ਉੱਤੇ, ਹਰ ਇੱਕ ਰੇਡੀਓ ਸਟੇਸ਼ਨ ਤੋਂ ਵੀ ਇਸ ਉੱਤੇ ਬਹਿਸ ਦੀ ਲਗਾਤਾਰ ਲੜੀਵਾਰ ਪ੍ਰੋਗਰਾਮ ਪ੍ਰਸਾਰਤ ਹੋਣੇ ਚਾਹੀਦੇ ਹਨ ! ਤੁਸੀਂ ਉਂਨ੍ਹਾਂ ਬੱਚਿਆਂ ਨੂੰ ਆਵਾਜ਼ ਦਿਓ ਜੋ ਤੁਹਾਡੇ ਪ੍ਰੋਗਰਾਮਾਂ ਵਿੱਚ ਆ ਕੇ ਆਪਣੀ ਤੜਪ ਨੂੰ ਦੱਸ ਸਕਣ ! ਉਂਨ੍ਹਾਂ ਬਾਪਾਂ ਨੂੰ ਬੁਲਾ ਕੇ ਉਂਨ੍ਹਾਂ ਦੀ ਜੁਬਾਨੀ ਦੁਨੀਆਂ ਨੂੰ ਦੱਸੋ ਕਿ ਸਰਕਾਰਾਂ ਅਤੇ ਮਾਵਾਂ ਕਿਵੇਂ ਮਾਨਵੀ ਅਧਿਕਾਰਾਂ ਦਾ ਘਾਣ ਪੀੜ ਰਹੀਆਂ ਹਨ !

ਅਮਰੀਕਾ ਵਿੱਚ ਕੁਝ ਫਿਲਮਾਂ ਵੀ ਇਸ ਮੁੱਦੇ ਉੱਤੇ ਫਿਲਮਾਈਆਂ ਜਾ ਚੁੱਕੀਆਂ ਹਨ ! ਤੁਸੀਂ ਆਪਣੇ ਸਟੇਸ਼ਨ ਦੇ chat show ਵਿੱਚ ਇਸ ਸਿਓਂਕ ਵਾਂਗੂ ਅੰਦਰੋ ਅੰਦਰੀ ਖਾ ਰਹੇ ਕੈਂਸਰ ਨੂੰ , ਬਾਹਰ ਲੋਕ ਚਰਚਾ ਦਾ ਵਿਸ਼ਾ ਬਣਾ ਕੇ , ਸੁਸਾਇਟੀ ਨੂੰ ਇੱਕ ਸਿਹਤਮੰਦ ਸੁਸਾਇਟੀ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ !

ਆਓ ਅੱਜ ਯੋਰਪ ਦੇ ਉਂਨ੍ਹਾਂ ਇਕੱਲ ਹੰਢਾ ਰਹੇ ਬੱਚਿਆਂ ਅਤੇ ਬਾਪਾਂ ਵਾਸਤੇ ਜਾਮ ਉਠਾਈਏ !

Happy Fathers Day !

ਜਸਮੇਰ ਸਿੰਘ ਲਾਲ
15/06/2014
 — 

No comments:

Post a Comment